ਇਰਾਕ ''ਚ ਜਾਰੀ ਸੰਘਰਸ਼ ''ਚ 15 ਲੋਕਾਂ ਦੀ ਮੌਤ, 350 ਤੋਂ ਵੱਧ ਜ਼ਖਮੀ (ਤਸਵੀਰਾਂ)

Tuesday, Aug 30, 2022 - 11:49 AM (IST)

ਇਰਾਕ ''ਚ ਜਾਰੀ ਸੰਘਰਸ਼ ''ਚ 15 ਲੋਕਾਂ ਦੀ ਮੌਤ, 350 ਤੋਂ ਵੱਧ ਜ਼ਖਮੀ (ਤਸਵੀਰਾਂ)

ਬਗਦਾਦ (ਵਾਰਤਾ) ਇਰਾਕ ਦੀ ਰਾਜਧਾਨੀ ਬਗਦਾਦ ਵਿਚ ਇਰਾਕੀ ਸੁਰੱਖਿਆ ਬਲਾਂ ਅਤੇ ਇਕ ਸ਼ਕਤੀਸ਼ਾਲੀ ਸ਼ੀਆ ਮੌਲਵੀ ਦੇ ਸਮਰਥਕਾਂ ਵਿਚਾਲੇ ਹੋਈ ਲੜਾਈ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 350 ਹੋਰ ਜ਼ਖਮੀ ਹੋ ਗਏ। ਅਸ਼ਾਂਤੀ ਦੀ ਸਥਿਤੀ ਨੂੰ ਦੇਖਦੇ ਹੋਏ ਦੇਸ਼ ਭਰ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮੁਕਤਾਦਾ ਅਲ-ਸਦਰ ਦੇ ਵਫ਼ਾਦਾਰ ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਮਹਿਲ 'ਤੇ ਹਮਲਾ ਕਰਨ ਤੋਂ ਬਾਅਦ ਸੈਂਕੜੇ ਜ਼ਖਮੀ ਹੋ ਗਏ ਹਨ। ਸਦਰ ਦੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਦੇ ਬਾਅਦ ਸੋਮਵਾਰ ਦੀ ਹਿੰਸਾ ਭੜਕ ਗਈ, ਜੋ ਰਾਤ ਭਰ ਚੱਲੀ। 

ਈਰਾਨ ਨੇ ਇਰਾਕ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਕੁਵੈਤ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਬੀਬੀਸੀ ਨੇ ਕਿਹਾ ਕਿ ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਸ਼ਾਂਤੀ ਦੀ ਮੰਗ ਕੀਤੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਅਸ਼ਾਂਤੀ ਤੋਂ ਬਾਅਦ ਫੌਜ ਨੇ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ। ਦੋਵਾਂ ਧਿਰਾਂ ਵਿਚਾਲੇ ਰਾਤ ਭਰ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਵੱਡੇ ਵਿਸਫੋਟਕਾਂ ਨਾਲ ਹਮਲੇ ਵੀ ਹੋਏ। ਇਰਾਕੀ ਰਾਜਧਾਨੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਹਿੰਸਾ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ 8 ਸਾਲਾ ਹਿੰਦੂ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ, ਅੱਖਾਂ ਤੱਕ ਕੱਢੀਆਂ

ਬੀਬੀਸੀ ਨੇ ਕਿਹਾ ਕਿ ਜ਼ਿਆਦਾਤਰ ਲੜਾਈ ਸ਼ਹਿਰ ਦੇ ਗ੍ਰੀਨ ਜ਼ੋਨ ਦੇ ਆਲੇ-ਦੁਆਲੇ ਕੇਂਦਰਿਤ ਸੀ ਜਿੱਥੇ ਸਰਕਾਰੀ ਇਮਾਰਤਾਂ ਅਤੇ ਵਿਦੇਸ਼ੀ ਦੂਤਘਰ ਸਥਿਤ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਪੀਸ ਬ੍ਰਿਗੇਡ ਦੇ ਮੈਂਬਰਾਂ, ਸਦਰ ਦੇ ਵਫ਼ਾਦਾਰ ਮਿਲੀਸ਼ੀਆ ਅਤੇ ਇਰਾਕੀ ਬਲਾਂ ਵਿਚਕਾਰ ਹੋਈ। ਬੀਬੀਸੀ ਨੇ ਇਕ ਅੰਤਰਰਾਸ਼ਟਰੀ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਡਾਕਟਰਾਂ ਨੇ ਦਾਅਵਾ ਕੀਤਾ ਕਿ ਸਦਰ ਦੇ 15 ਸਮਰਥਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਲੱਗਭਗ 350 ਹੋਰ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਨੇ ਕਿਹਾ ਕਿ ਉਹ ਇਰਾਕ ਦੀਆਂ ਘਟਨਾਵਾਂ ਤੋਂ ਚਿੰਤਤ ਹਨ ਅਤੇ ਸਥਿਤੀ 'ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਦੇ ਹਨ। ਸਦਰ ਦੇ ਸਹਾਇਕ, ਕਾਰਜਕਾਰੀ ਪ੍ਰਧਾਨ ਮੰਤਰੀ ਨੇ ਕੈਬਨਿਟ ਮੀਟਿੰਗਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪ੍ਰਭਾਵਸ਼ਾਲੀ ਮੌਲਵੀ ਨੂੰ ਦਖਲ ਦੇਣ ਅਤੇ ਹਿੰਸਾ ਨੂੰ ਰੋਕਣ ਦੀ ਅਪੀਲ ਕੀਤੀ ਹੈ।


author

Vandana

Content Editor

Related News