ਵੀਅਤਨਾਮ : ਤੂਫਾਨ ''ਯਾਗੀ'' ਕਾਰਨ 14 ਲੋਕਾਂ ਦੀ ਮੌਤ, ਭਾਰੀ ਮੀਂਹ ਦੀ ਚਿਤਾਵਨੀ

Sunday, Sep 08, 2024 - 07:05 PM (IST)

ਵੀਅਤਨਾਮ : ਤੂਫਾਨ ''ਯਾਗੀ'' ਕਾਰਨ 14 ਲੋਕਾਂ ਦੀ ਮੌਤ, ਭਾਰੀ ਮੀਂਹ ਦੀ ਚਿਤਾਵਨੀ

ਹਨੋਈ - ਵੀਅਤਨਾਮ ’ਚ ਤੂਫਾਨ 'ਯਾਗੀ' ਕਾਰਨ ਦੇਸ਼ ਦੇ ਉੱਤਰੀ ਖੇਤਰ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 176 ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦੇਣ ਦੇ ਨਾਲ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਵੀਅਤਨਾਮੀ ਅਧਿਕਾਰੀਆਂ ਵੱਲੋਂ ਪਿਛਲੇ ਦਹਾਕੇ ’ਚ ਇਸ ਦਹਾਕੇ ’ਚ ਆਏ ਸਭ ਤੋਂ ਤਾਕਤਵਰ ਤੂਫਾਨਾਂ ’ਚੋਂ ਇਕ ਮੰਨਿਆ ਜਾ ਰਹੇ 'ਯਾਗੀ' ਕਾਰਨ ਉੱਤਰੀ ਵੀਅਤਨਾਮ  ’ਚ 30 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਵਿਹੂਣੇ ਰਹਿਣ ਲਈ ਮਜਬੂਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਖੇਤੀਬਾੜੀ ਦੀ ਜ਼ਮੀਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਚਾਰ ਹਵਾਈ ਅੱਡਿਆਂ ਨੂੰ ਬੰਦ ਕਰਨ ਦੇ ਬਾਅਦ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੇ ਨੌਜਵਾਨ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ ਕੈਨੇਡਾ 

ਤੂਫਾਨ ਨੇ ਸ਼ਨੀਵਾਰ ਦੀ ਦੁਪਹਿਰ ਨੂੰ ਵੀਅਤਨਾਮ ਦੇ ਉੱਤਰੀ ਤੱਟੀ ਸੂਬਿਆਂ, ਕਵਾਂਗ ਨਿਨ੍ਹ ਅਤੇ ਹੈਫੋਂਗ ’ਚ 149 ਕਿਲੋਮੀਟਰ ਪ੍ਰਤੀ ਘੰਟਾ (92 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਮਲਾ ਕੀਤਾ। ਵੀਅਤਨਾਮ  ਦੇ ਮੌਸਮ ਵਿਭਾਗ ਨੇ ਉੱਤਰੀ ਅਤੇ ਮੱਧ ਸੂਬਿਆਂ ’ਚ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਹੈ ਅਤੇ ਨੀਚਲੇ ਇਲਾਕਿਆਂ ’ਚ ਮੀਂਹ  ਅਤੇ ਜ਼ਮੀਨ-ਖਿਸਕਣ  ਦੀ ਚੇਤਾਵਨੀ ਜਾਰੀ ਕੀਤੀ ਹੈ।ਇਸ ਦੌਰਾਨ ਰਾਜਧਾਨੀ ਹਨੋਈ ’ਚ ਫੌਜ ਅਤੇ ਪੁਲਸ ਬਲਾਂ ਦੇ ਨਾਲ ਨਗਰਪਾਲਿਕਾ ਮੁਲਾਜ਼ਮ  ਉਖੜੇ ਹੋਏ ਦਰੱਖਤਾਂ, ਹੋਰਡਿੰਗ, ਗਿਰੇ ਹੋਏ ਬਿਜਲੀ ਦੇ ਖੰਭਿਆਂ ਅਤੇ ਡਿੱਗੀਆਂ ਛਤਾਂ ਨੂੰ ਹਟਾ ਰਹੇ ਹਨ ਅਤੇ ਨੁਕਸਾਨ ਪੁੰਚੇ ਹੋਏ ਇਮਾਰਤਾਂ ਦਾ ਅੰਕੜਾ ਲੈ ਰਹੇ ਹਨ। ਬੁੱਧਵਾਰ ਨੂੰ ਤੂਫਾਨ ‘ਯਾਗੀ’ ਉੱਤਰੀ-ਪੱਛਮੀ ਫਿਲੀਪੀਨ ਤੋਂ ਦੱਖਣੀ ਚੀਨ ਸਾਗਰ ਵੱਲ ਵਧ ਰਿਹਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News