ਭਿਆਨਕ ਸੜਕ ਹਾਦਸੇ ’ਚ 14 ਲੋਕਾਂ ਦੀ ਮੌਤ, 29 ਜ਼ਖਮੀ
Friday, Aug 30, 2024 - 02:37 PM (IST)
ਬਾਮਾਕੋ- ਮਾਲੀ ਦੇ ਟ੍ਰਾਂਸਪੋਰਟ ਅਤੇ ਸੰਚਾਰਨ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਮੱਧ ਮਾਲੀ ’ਚ ਦੋ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋ ਜਾਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ । ਇਸ ਹਾਦਸੇ ’ਚ 29 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 9 ਗੰਭੀਰ ਤੌਰ ’ਤੇ ਜ਼ਖਮੀ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ ਨੂੰ ਸਵੇਰੇ ਲਗਭਗ 6 ਵਜੇ ਮੱਧ ਮਾਲੀ ਦੇ ਫੌਗਾਨੀ ਪਿੰਡ ਦੇ ਨੇੜੇ ਰਾਸ਼ਟਰੀ ਸੜਕ ਗਿਣਤੀ 6 ’ਤੇ ਵਾਪਰਿਆ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਬਾਮਾਕੋ ਸ਼ਹਿਰ ਵੱਲ ਜਾ ਰਹੀ ਇਕ ਬੱਸ ਦੀ ਦੂਜੇ ਪਾਸੇ ਤੋਂ ਆ ਰਹੇ ਇਕ ਟ੍ਰੇਲਰ ਟਰੱਕ ਨਾਲ ਭਿਆਨਕ ਟੱਕਰ ਹੋ ਜਾਣ ਕਾਰਨ ਵਾਪਰਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਇਸ ਟੱਕਰ ’ਚ 14 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕਾਂ ’ਚੋਂ ਕਈ ਲੋਕਾਂ ਦੀ ਮੌਤ ਮੌਕੇ ’ਤੇ ਹੋ ਗਈ ਸੀ ਅਤੇ ਕਈਆਂ ਲੋਕਾਂ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜਿਆ। ਇਸ ਹਾਦਸੇ ’ਚ 29 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪਹੁੰਚੇ ਸਬੰਧਤ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।