ਅਚਾਨਕ ਡਿੱਗੀ ਰੇਲਵੇ ਸਟੇਸ਼ਨ ਦੀ ਛੱਤ, 14 ਲੋਕਾਂ ਦੀ ਦਰਦਨਾਕ ਮੌਤ
Saturday, Nov 02, 2024 - 10:08 AM (IST)
ਬੇਲਗ੍ਰੇਡ (ਏਜੰਸੀ)- ਸਰਬੀਆ ਦੇ ਨੋਵੀ ਸਾਦ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਰੇਲਵੇ ਸਟੇਸ਼ਨ ਦੀ ਕੰਕਰੀਟ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰੀ ਇਵੀਕਾ ਡੇਸਿਸ ਨੇ ਕਿਹਾ ਕਿ ਘੱਟੋ-ਘੱਟ 3 ਲੋਕਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਹੜ੍ਹ ਦੀ ਮਾਰ ਹੇਠ ਸਪੇਨ, ਲੋਕਾਂ ਨੇ ਲਾਈ ਮਦਦ ਦੀ ਗੁਹਾਰ
ਐਂਬੂਲੈਂਸ ਦੇ ਨਾਲ-ਨਾਲ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਬੁਲਡੋਜ਼ਰਾਂ ਨਾਲ ਮਲਬਾ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਿਗਰਾਨੀ ਕੈਮਰਿਆਂ ਦੀ ਫੁਟੇਜ 'ਚ ਲੋਕ ਛੱਤ ਹੇਠਾਂ ਬੈਂਚਾਂ 'ਤੇ ਬੈਠੇ ਦਿਖਾਈ ਦੇ ਰਹੇ ਹਨ, ਜੋ ਅਚਾਨਕ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਇਮਾਰਤ ਦੀ ਹਾਲ ਹੀ ਵਿੱਚ ਮੁਰੰਮਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ PM ਨੇ ਸਿਡਨੀ 'ਚ ਮਨਾਈ ਦੀਵਾਲੀ, ਦਸਤਾਰ ਸਜਾ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8