ਬ੍ਰਿਟੇਨ ''ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 131 ਨਵੇਂ ਮਾਮਲੇ ਆਏ ਸਾਹਮਣੇ, ਸਖਤ ਨਿਯਮ ਲਾਗੂ ਕਰਨ ਦੀ ਯੋਜਨਾ
Thursday, Dec 09, 2021 - 02:11 AM (IST)
ਲੰਡਨ-ਬ੍ਰਿਟੇਨ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ 131 ਨਵੇਂ ਮਾਮਲੇ ਆਉਣ ਨਾਲ ਹੁਣ ਤੱਕ ਦੇਸ਼ 'ਚ ਇਸ ਦੇ ਕੁੱਲ 568 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਓਮੀਕ੍ਰੋਨ ਦੇ ਕਹਿਰ ਦੀ ਰੋਕਥਾਮ ਲਈ ਸਰਕਾਰ ਸਖਤ ਨਿਯਮ ਲਾਗੂ ਕਰਨ ਦੀ ਯੋਜਨਾ ਬਣੀ ਰਹੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਦੇ ਮਾਮਲੇ 'ਚ ਜਾਨਸਨ ਨੇ ਮੰਗੀ ਮੁਆਫ਼ੀ, ਜਾਂਚ ਦਾ ਦਿੱਤਾ ਹੁਕਮ
ਸਰਕਾਰ 'ਚ ਚੋਟੀ ਦੇ ਪੱਧਰ 'ਤੇ ਹੋ ਰਹੀ ਚਰਚਾ ਨਾਲ ਜੁੜੀਆਂ ਖਬਰਾਂ ਮੁਤਾਬਕ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਵਿਡ-19 ਨਾਲ ਨਜਿੱਠਣ ਲਈ ਦੇਸ਼ 'ਚ 'ਪਲਾਨ-ਬੀ' ਸਰਦ ਰੁੱਤ ਰਣਨੀਤੀ ਲਾਗੂ ਕਰਨ ਨੂੰ ਲੈ ਕੇ ਫੈਸਲਾ ਲੈ ਸਕਦੇ ਹਨ, ਜਿਸ ਦੇ ਤਹਤਿ ਲੋਕਾਂ ਨੂੰ 'ਵਰਕ ਫਰਾਮ ਹੋਮ' (ਘਰੋਂ ਕੰਮ ਕਰਨ) ਕਰਨ ਦੇ ਹੁਕਮ ਦੇਣ ਨਾਲ ਹੀ ਮਾਸਕ ਪਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ 'ਚ ਕੋਵਿਡ-19 ਦੇ ਮਾਮਲਿਆਂ 'ਚ ਆਈ ਕਮੀ
ਸਰਕਾਰ ਨੇ ਹੁਣ ਤੱਕ 'ਪਲਾਨ-ਬੀ' ਨੂੰ ਲਾਗੂ ਕਰਨ ਦੀ ਹਰੀ ਝੰਡੀ ਨਹੀਂ ਦਿੱਤੀ ਹੈ, ਹਾਲਾਂਕਿ, ਆਵਾਜਾਈ ਅਤੇ ਕੁਝ ਸੁਵਿਧਾਵਾਂ ਜਿਵੇਂ ਕਿ ਦੁਕਾਨਾਂ 'ਤੇ ਜ਼ਰੂਰੀ ਰੂਪ ਨਾਲ ਮਾਸਕ ਪਾਉਣ ਲਈ ਹੁਕਮ ਜਾਰੀ ਕੀਤੇ ਹਨ। ਸੰਸਦ 'ਚ ਬੁੱਧਵਾਰ ਨੂੰ 'ਪਲਾਨ-ਬੀ' ਨਾਲ ਜੁੜੇ ਸਵਾਲ ਦੇ ਜਵਾਬ 'ਚ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਕਿ ਹੁਣ ਸਾਡੇ ਸਾਹਮਣੇ ਓਮੀਕ੍ਰੋਨ ਹੈ, ਵਾਇਰਸ ਦਾ ਅਜਿਹਾ ਵੇਰੀਐਂਟ ਹੋ ਜੁਣ ਤੱਕ ਸਾਹਮਣੇ ਆਏ ਹੋਰ ਵੇਰੀਐਂਟਾਂ ਦੇ ਮੁਕਾਬਲੇ ਬੇਹਦ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਵਾਰੀ ਆਉਣ 'ਤੇ ਜਲਦ ਤੋਂ ਜਲਦ ਬੂਸਟਰ ਖੁਰਾਕ ਲਵੋ।
ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।