ਉੱਤਰੀ ਚੀਨ ''ਚ ਇਕ ਸੈਲਾਨੀ ਪਲੇਸ ''ਚ ਅੱਗ ਲੱਗਣ ਕਾਰਣ 13 ਲੋਕਾਂ ਦੀ ਮੌਤ

Friday, Oct 02, 2020 - 01:50 AM (IST)

ਉੱਤਰੀ ਚੀਨ ''ਚ ਇਕ ਸੈਲਾਨੀ ਪਲੇਸ ''ਚ ਅੱਗ ਲੱਗਣ ਕਾਰਣ 13 ਲੋਕਾਂ ਦੀ ਮੌਤ

ਬੀਜਿੰਗ - ਉੱਤਰੀ ਚੀਨ ਦੇ ਸ਼ਾਂਸੀ ਸੂਬੇ ਵਿਚ ਇਕ ਸੈਲਾਨੀ ਪਲੇਸ 'ਤੇ ਅੱਗ ਲੱਗਣ ਕਾਰਣ 13 ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾ ਸਰਕਾਰ ਨੇ ਕਿਹਾ ਕਿ ਕਿ ਸ਼ਾਂਸੀ ਸੂਬੇ ਦੀ ਰਾਜਧਾਨੀ ਤਾਏਯੁਵਾਨ ਦੇ ਸ਼ਿਆਓਸ਼ਨਯਾਨ ਪਿੰਡ ਵਿਚ ਇਕ ਵਜੇ ਟਾਯਟਾਨਸ਼ਾਨ ਇਲਾਕੇ ਵਿਚ ਇਕ ਪ੍ਰਦਰਸ਼ਨਨੀ ਰੂਪ ਵਿਚ ਅੱਗ ਦੀ ਚਪੇਟ ਵਿਚ ਆ ਗਿਆ। ਸਰਕਾਰੀ ਨਿਊਜ਼ ਚੈਨਲ ਸ਼ਿਨਹੂਆ ਦੀ ਖਬਰ ਮੁਤਾਬਕ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਸਾਰਿਆਂ ਦੀ ਹਾਲਤ ਸਥਿਰ ਹੈ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੀਪਲਸ ਰਿਪਬਲਿਕ ਆਫ ਚਾਈਨਾ (ਪੀ.ਆਰ.ਸੀ.) ਦਾ 71ਵਾਂ ਸਥਾਪਨਾ ਦਿਵਸ ਤੇ ਮੱਧ ਸਰਦ ਰੁੱਤ ਸਮਾਗਮ ਦੇ ਲਈ ਵੀਰਵਾਰ ਨੂੰ 8 ਦਿਨ ਦੀ ਛੁੱਟੀ ਐਲਾਨ ਹੋਣ ਤੋਂ ਬਾਅਦ ਲੱਖਾਂ ਦੀ ਗਿਣਤੀ ਵਿਚ ਲੋਕ ਸੈਲਾਨੀ ਸਥਲਾਂ ਵਿਚ ਹਨ।


author

Khushdeep Jassi

Content Editor

Related News