ਆਸਟ੍ਰੇਲੀਆ 'ਚ ਪਾਲਤੂ ਕੁੱਤੇ ਨੇ 12 ਸਾਲ ਦੀ ਕੁੜੀ 'ਤੇ ਕੀਤਾ ਹਮਲਾ, ਹੋਈ ਗੰਭੀਰ ਜ਼ਖ਼ਮੀ
Sunday, Jul 30, 2023 - 03:47 PM (IST)

ਮੈਲਬੌਰਨ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੈਲਬੌਰਨ ਸ਼ਹਿਰ ਦੇ ਡਰੌਇਨ ਉਪਨਗਰ ਵਿੱਚ ਇੱਕ 12 ਸਾਲ ਦੀ ਕੁੜੀ ਨੂੰ ਉਸਦੇ ਪਾਲਤੂ ਕੁੱਤੇ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਵੇਲੇ ਕੁੜੀ ਉਸਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਜਨਮਦਿਨ ਮੌਕੇ ਭਾਰਤੀ ਮੂਲ ਦੇ ਮੁੰਡੇ ਨਾਲ ਲੁੱਟ-ਖੋਹ, ਮਾਰਿਆ ਚਾਕੂ
ਵੀਰਵਾਰ ਦੁਪਹਿਰ ਨੂੰ ਜਦੋਂ ਨਿਕੀ ਕ੍ਰਿਸੈਂਥੋਪੋਲੋਸ ਨਾਂ ਦੀ ਕੁੜੀ ਸਕੂਲ ਤੋਂ ਵਾਪਸ ਆ ਕੇ ਸਨੈਕਸ ਖਾ ਰਹੀ ਸੀ ਤਾਂ ਓਲੀ ਨਾਂ ਦਾ ਅਮਰੀਕੀ ਬੁਲ ਟੈਰੀਅਰ ਕੁੱਤਾ ਜ਼ੋਰ-ਜ਼ੋਰ ਦੀ ਆਵਾਜ਼ ਕਰਨ ਲੱਗਾ। ਜਿਵੇਂ ਹੀ ਕੁੜੀ ਨੇ ਉਸਨੂੰ ਆਵਾਜ਼ ਕਰਨ ਤੋਂ ਮਨਾ ਕੀਤਾ ਅਤੇ ਉਸਨੂੰ ਕਿੱਸ ਲਈ ਕਰਨ ਲਈ ਝੁਕੀ ਤਾਂ ਓਲੀ ਨੇ ਉਸਦੇ ਚਿਹਰੇ 'ਤੇ ਵੱਢ ਦਿੱਤਾ। 7ਨਿਊਜ਼ ਆਸਟ੍ਰੇਲੀਆ ਦੀ ਰਿਪੋਰਟ ਮੁਤਾਬਕ ਹਮਲੇ ਵਿੱਚ ਬੱਚੀ ਦਾ ਬੁੱਲ੍ਹ ਫੱਟ ਗਿਆ ਅਤੇ ਦੰਦ ਟੁੱਟ ਗਏ। ਉਸ ਨੂੰ ਚਿਹਰੇ 'ਤੇ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਅਤੇ ਉਹ ਅਜੇ ਵੀ ਹਸਪਤਾਲ ਵਿਚ ਹੈ। ਨਿੱਕੀ ਦੀ ਮਾਂ ਤਾਨੀਆ ਨੇ ਕਿਹਾ ਕਿ ਉਸ ਨੇ ਹਮਲੇ ਤੋਂ ਬਾਅਦ "ਕੁੱਤੇ ਨੂੰ ਹੇਠਾਂ" ਉਤਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।