ਅਮਰੀਕਾ ''ਚ 12 ਸਾਲਾ ਲੜਕੇ ਨੇ 1,600 ਤੋਂ ਵੱਧ ਲੋਕਾਂ ਦੀ ਕੋਰੋਨਾ ਟੀਕਾ ਲਗਵਾਉਣ ''ਚ ਕੀਤੀ ਸਹਾਇਤਾ

03/10/2021 6:08:11 PM

ਫਰਿਜ਼ਨੋਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਇੱਕ 12 ਸਾਲ ਦੇ ਲੜਕੇ ਨੇ 1600 ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਵਿੱਚ ਮੱਦਦ ਕੀਤੀ ਹੈ, ਜਿਹਨਾਂ ਵਿੱਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਿਲ ਹਨ। ਸੈਮ ਕੌਸ਼ ਨਾਮ ਦੇ ਇਸ ਲੜਕੇ ਨੂੰ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਬਜ਼ੁਰਗ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਣਕਾਰੀ ਸੀ। ਇਸ ਲਈ ਨਿਊਯਾਰਕ ਦੇ ਸਕਾਰਸਡੇਲ ਨਾਲ ਸੰਬੰਧਿਤ ਸੱਤਵੇਂ ਗ੍ਰੇਡ ਦੇ ਵਿਦਿਆਰਥੀ ਨੇ ਦੂਜਿਆਂ ਦੀ ਮਦਦ ਕਰਨ ਦਾ ਇੱਕ ਅਨੋਖਾ ਢੰਗ ਲੱਭਿਆ। 

ਸੈਮ ਅਨੁਸਾਰ ਕਈ ਲੋਕ ਖਾਸ ਕਰਕੇ ਬਜ਼ੁਰਗ ਆਪਣੇ ਟੀਕਾਕਰਨ ਲਈ ਯੋਗਤਾ ਅਤੇ ਕੇਂਦਰ ਵਿੱਚ ਮੁਲਾਕਾਤ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਦੇ ਹਨ। ਇਸ ਲਈ ਉਸ ਨੇ ਇਸ ਦੇ ਹੱਲ ਲਈ ਇੱਕ ਵੈਬਸਾਈਟ ਤਿਆਰ ਕੀਤੀ। ਆਪਣੇ ਇਸ ਪ੍ਰਾਜੈਕਟ ਦਾ ਨਾਮ ਉਸ ਨੇ ਮਿਟਜ਼ਵਾਹ ਰੱਖਿਆ, ਜਿਸ ਦੇ ਤਹਿਤ ਸੈਮ ਨੇ ਪਿਛਲੇ ਮਹੀਨੇ, ਗੂਗਲ ਦੇ ਵੈਬਸਾਈਟ ਟੈਂਪਲੇਟ ਦੀ ਵਰਤੋਂ ਕਰਦਿਆਂ,"ਵੈਕਸੀਨ ਹੈਲਪਰ" ਸਾਈਟ ਬਣਾਈ ਜੋ ਨਿਊਯਾਰਕ ਵਾਸੀਆਂ ਨੂੰ ਟੀਕੇ ਲਈ ਯੋਗਤਾ ਅਤੇ ਅਪਾਇੰਟਮੈਂਟ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਸਵਿਟਜਰਲੈਂਡ 'ਚ ਬੁਰਕਾ ਪਹਿਨਣ 'ਤੇ ਪੂਰਨ ਪਾਬੰਦੀ, ਅੱਧ ਤੋਂ ਵੱਧ ਲੋਕਾਂ ਨੇ ਬੁਰਕੇ ਖ਼ਿਲਾਫ਼ ਪਾਈ ਵੋਟ

ਇਸ ਸਾਈਟ ਦੀ ਵਰਤੋਂ ਕਰਦਿਆਂ ਇੱਕ ਵਾਰ ਯੋਗਤਾ ਦਾ ਪਤਾ ਲੱਗ ਜਾਣ 'ਤੇ, ਲੋਕ ਟੀਕਾਕਰਨ ਕੇਂਦਰ ਵਿੱਚ ਯੋਗ ਮੁਲਾਕਾਤ ਕਰਨ ਲਈ ਲੋੜੀਂਦੀ ਮੁੱਢਲੀ ਜਾਣਕਾਰੀ ਭਰ ਸਕਦੇ ਹਨ। ਸੈਮ ਦੀ ਵੈਬਸਾਈਟ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਫਿਰ ਉਹ ਹਰੇਕ ਵਿਅਕਤੀ ਲਈ ਟੀਕੇ ਦੀ ਅਪਾਇੰਟਮੈਂਟ  ਬੁੱਕ ਕਰਦਾ ਹੈ। ਸੈਮ ਅਨੁਸਾਰ ਹੁਣ ਤੱਕ ਉਸਨੇ 1,600 ਤੋਂ ਵੱਧ ਮੁਲਾਕਾਤਾਂ ਬੁੱਕ ਕੀਤੀਆਂ ਹਨ। ਕਈ ਬਜ਼ੁਰਗਾਂ ਨੂੰ ਟੀਕਾਕਰਨ ਵਿੱਚ ਸਹਾਇਤਾ ਕਰਨ ਤੋਂ ਇਲਾਵਾ ਸੈਮ ਨੇ ਕੁਝ ਅਧਿਆਪਕਾਂ ਅਤੇ ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕਾਂ ਲਈ ਵੀ ਟੀਕੇ ਦੀ ਬੁਕਿੰਗ ਕੀਤੀ ਹੈ।

ਨੋਟ- ਅਮਰੀਕਾ 'ਚ 12 ਸਾਲਾ ਲੜਕੇ ਨੇ ਲੋਕਾਂ ਦੀ ਕੋਰੋਨਾ ਟੀਕਾ ਲਗਵਾਉਣ 'ਚ ਕੀਤੀ ਸਹਾਇਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News