ਯੂਕ੍ਰੇਨ ’ਚ ਰੂਸੀ ਹਮਲੇ ’ਚ 12 ਲੋਕਾਂ ਦੀ ਮੌਤ, 50 ਜ਼ਖਮੀ
Saturday, Apr 05, 2025 - 01:01 AM (IST)

ਬ੍ਰਸਲਜ਼ (ਭਾਸ਼ਾ)-ਯੂਕ੍ਰੇਨ ਦੇ ਕੇਂਦਰੀ ਸ਼ਹਿਰ ਕ੍ਰੀਵੀ ਰੀਹ ’ਤੇ ਸ਼ੁੱਕਰਵਾਰ ਨੂੰ ਰੂਸੀ ਮਿਜ਼ਾਈਲ ਹਮਲੇ ’ਚ 2 ਬੱਚਿਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਨੀਪ੍ਰੋਪੇਟ੍ਰੋਵਸਕ ਖੇਤਰ ਦੇ ਮੁਖੀ ਸੇਰਹੀ ਲਿਸਾਕ ਨੇ ਰੂਸੀ ਬੈਲਿਸਟਿਕ ਮਿਜ਼ਾਈਲ ਹਮਲੇ ਨੂੰ ‘ਨਾਗਰਿਕਾਂ ਵਿਰੁੱਧ’ ਜੰਗ ਕਰਾਰ ਦਿੱਤਾ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕੀ ਅਤੇ ਯੂਰਪੀ ਅਧਿਕਾਰੀ ਰੂਸ ’ਤੇ ਜੰਗਬੰਦੀ ਸਵੀਕਾਰ ਕਰਨ ਲਈ ਦਬਾਅ ਪਾ ਰਹੇ ਹਨ।