ਕਮਰ ਜਾਵੇਦ ਬਾਜਵਾ ਦੀ ਇਨਕਮ ਟੈਕਸ ਰਿਟਰਨ ਲੀਕ ਕਰਨ ਸਬੰਧੀ 12 ਅਧਿਕਾਰੀ ਮੁਅੱਤਲ

Friday, Dec 02, 2022 - 03:48 PM (IST)

ਕਮਰ ਜਾਵੇਦ ਬਾਜਵਾ ਦੀ ਇਨਕਮ ਟੈਕਸ ਰਿਟਰਨ ਲੀਕ ਕਰਨ ਸਬੰਧੀ 12 ਅਧਿਕਾਰੀ ਮੁਅੱਤਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਸਰਕਾਰ ਨੇ ਪਾਕਿਸਤਾਨੀ ਸੈਨਾ ਦੇ ਰਿਟਾਇਰਡ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਪਰਿਵਾਰਿਕ ਮੈਂਬਰਾਂ ਦੀ ਟੈਕਸ ਰਿਟਰਨ ਸਬੰਧੀ ਜਾਣਕਾਰੀ ਲੀਕ ਕਰਨ ’ਚ ਸ਼ਾਮਲ ਫੈਡਰਲ ਬੋਰਡ ਆਫ਼ ਰੈਨਿਊ ਦੇ ਇਕ ਦਰਜ਼ਨ ਅਧਿਕਾਰੀਆਂ ਦੇ ਵਿਰੁੱਧ ਜਾਂਚ ਸ਼ੁਰੂ ਕਰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਸੂਤਰਾਂ ਅਨੁਸਾਰ ਜਿੰਨਾਂ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚ ਉਹ ਦੋ ਮੁੱਖ ਅਧਿਕਾਰੀ ਵੀ ਸ਼ਾਮਲ ਹਨ, ਜਿੰਨਾਂ ਨੂੰ ਪਹਿਲਾਂ ਕਮਰ ਜਾਵੇਦ ਬਾਜਵਾ ਦਾ ਓ. ਐੱਸ. ਡੀ. ਬਣਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦੀਆਂ ਸੇਵਾਵਾਂ ਵਾਪਸ ਐੱਫ਼. ਬੀ. ਆਰ. ਨੂੰ ਸੌਂਪੀ ਗਈ ਸੀ।
ਇਸ ਸਬੰਧੀ ਮੁਅੱਤਲ ਕਰਨ ਸਬੰਧੀ ਜਾਰੀ ਆਦੇਸ਼ ’ਚ ਗਰਿੱਡ 18 ਦੇ ਦੋ ਅਧਿਕਾਰੀ ਆਤਿਫ਼ ਵੜੈਚ ਅਤੇ ਜਹੂਰ ਅਹਿਮਦ ਨੂੰ ਅਜੇ 120 ਦਿਨ ਦੇ ਲਈ ਮੁਅੱਤਲ ਕੀਤਾ ਗਿਆ ਹੈ ਅਤੇ ਤੁਰੰਤ ਉਨ੍ਹਾਂ ਨੂੰ ਆਹੁਦੇ ਤੋਂ ਹਟਾ ਕੇ ਕਿਸੇ ਹੋਰ ਸਥਾਨ ’ਤੇ ਭੇਜਿਆ ਗਿਆ ਹੈ। ਜਿੰਨਾਂ ਨੂੰ ਇਹ ਜਾਂਚ ਸੌਂਪੀ ਗਈ ਹੈ। ਉਨ੍ਹਾਂ ’ਚ ਚੀਫ਼ ਕਮਿਸ਼ਨਰ, ਕਮਿਸ਼ਨ ਅਤੇ ਵਧੀਕ ਕਮਿਸ਼ਨਰ ਐੱਫ਼. ਬੀ. ਆਰ. ਸ਼ਾਮਲ ਹੈ।

ਇਹ ਵੀ ਪੜ੍ਹੋ :  ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News