ਮਿਸਰ ''ਚ ਵਾਪਰਿਆ ਬੱਸ ਹਾਦਸਾ, 12 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

09/05/2021 5:34:22 PM

ਕਾਹਿਰਾ (ਭਾਸ਼ਾ): ਮਿਸਰ ਦੀ ਰਾਜਧਾਨੀ ਨੂੰ ਸਵੇਜ਼ ਨਹਿਰ ਨਾਲ ਜੋੜਨ ਵਾਲੇ ਹਾਈਵੇਅ 'ਤੇ ਇਸ ਬੱਸ ਦੇ ਪਲਟਣ ਦੀ ਖ਼ਬਰ ਹੈ। ਇਸ ਹਾਦਸੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਦੇਸ਼ ਦੀ ਸਰਕਾਰੀ ਸਮਚਾਰ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਹੜ੍ਹ 'ਚ 4 ਭਾਰਤੀ ਮੂਲ ਦੇ ਅਤੇ 3 ਨੇਪਾਲੀ ਲੋਕਾਂ ਦੀ ਮੌਤ

ਐੱਮ.ਈ.ਐੱਨ.ਏ. ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਸਵੇਜ਼ ਨਹਿਰ ਨੇੜੇ ਕਾਹਿਰਾ-ਸਵੇਜ਼ ਮਾਰੂਥਲ ਸੜਕ 'ਤੇ ਵਾਪਰੀ। ਖ਼ਬਰ ਮੁਤਾਬਕ ਇਹ ਬੱਸ ਸ਼ਰਮ ਅਲ-ਸ਼ੇਖ ਦੇ ਰੈੱਡ-ਸੀ ਰਿਜ਼ੋਰਟ ਤੋਂ ਕਾਹਿਰਾ ਜਾ ਰਹੀ ਸੀ। ਉਦੋਂ ਇਹ ਇਕ ਕੰਕ੍ਰੀਟ ਦੇ ਬੈਰੀਅਰ ਨਾਲ ਟਕਰਾ ਗਈ ਅਤੇ ਪਲਟ ਗਈ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ ਦੀ ਸਰਕਾਰੀ ਏਅਰਲਾਈਨਜ਼ ਨੇ ਸ਼ੁਰੂ ਕੀਤੀਆਂ ਘਰੇਲੂ ਉਡਾਣਾਂ


Vandana

Content Editor

Related News