ਇਟਲੀ 'ਚ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਪਦੋਵਾ ਵਿਖੇ ਕਰਵਾਇਆ ਜਾ ਰਿਹੈ 11ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ

Sunday, Jul 25, 2021 - 05:12 PM (IST)

ਇਟਲੀ 'ਚ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਪਦੋਵਾ ਵਿਖੇ ਕਰਵਾਇਆ ਜਾ ਰਿਹੈ 11ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ

ਰੋਮ (ਕੈਂਥ): ਇਟਲੀ ਵਿੱਚ ਸ੍ਰੀ 1008 ਮਹਾਮੰਡਲੇਸ਼ਵਰ ਸਵਾਮੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਪਦੋਵਾ ਵਿਖੇ ਕਰਵਾਏ ਜਾ ਰਹੇ 11ਵੇਂ ਸਾਲਾਨਾ ਵਿਸਵ ਸ਼ਾਂਤੀ ਯੱਗ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਚਾਰੀਆ ਰਮੇਸ਼ ਪਾਲ ਸ਼ਾਸਤਰੀ ਇਟਲੀ ਅਤੇ ਪੰਜਾਬ ਸਰਵਿਸਿਜ਼ ਅਤੇ ਲਾਂਬਾ ਟਰੈਵਲਜ਼ ਦੇ ਡਾਇਰੈਕਟਰ ਸੰਜੀਵ ਲਾਂਬਾ ਨੇ ਦੱਸਿਆ ਕਿ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 11ਵਾਂ ਸਾਲਾਨਾ ਵਿਸਵ ਸ਼ਾਂਤੀ ਯੱਗ ਅਤੇ ਮਹਾਂ ਕੁੰਭ ਮੇਲਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ 31 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਹਾਮਾਈ ਦਾ ਜਗਰਾਤਾ ਵੀ ਕਰਵਾਇਆ ਜਾਵੇਗਾ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਯੱਗ ਵਿੱਚ ਹੁੰਮ ਹੁਮਾ ਕੇ ਪੁੱਜਣ ਅਤੇ ਸੰਤਾਂ ਮਹਾਂਪੁਰਸ਼ਾਂ  ਦਾ ਆਸ਼ੀਰਵਾਦ ਪ੍ਰਾਪਤ ਕਰਨ।ਇਸ ਯੱਗ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਇਟਲੀ : ਪਹਿਲੇ ਤੀਜ ਫੈਸਟੀਵਲ 'ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ ਬੱਲੇ (ਤਸਵੀਰਾਂ)


author

Vandana

Content Editor

Related News