ਕੈਨੇਡਾ ''ਚ ਭਾਰਤੀ ਮੂਲ ਦੀ 11 ਸਾਲ ਦੀ ਬੱਚੀ ਦੀ ਮਿਲੀ ਲਾਸ਼, ਪਿਤਾ ਗ੍ਰਿਫਤਾਰ

02/15/2019 5:01:08 PM

ਬ੍ਰੈਂਪਟਨ (ਏਜੰਸੀ)- ਭਾਰਤੀ ਮੂਲ ਦੀ 11 ਸਾਲ ਦੀ ਬੱਚੀ ਦੀ ਲਾਸ਼ ਬ੍ਰੈਂਪਟਨ ਵਿਖੇ ਇਕ ਘਰ ਵਿਚੋਂ ਪੁਲਸ ਨੂੰ ਮਿਲੀ ਹੈ, ਜਿਸ ਤੋਂ ਬਾਅਦ ਬੱਚੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵਲੋਂ ਅਜੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਸ ਵਲੋਂ ਇਕ 11 ਸਾਲ ਦੀ ਲੜਕੀ ਦੀ ਮੌਤ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਉਸਦੇ ਪਿਤਾ ਨੇ ਬਰੈਂਪਟਨ, ਓਨਟਾਰੀਓ ਵਿਖੇ ਮ੍ਰਿਤ ਦੇਖਿਆ ਸੀ। ਪੁਲਸ ਦਾ ਕਹਿਣਾ ਹੈ ਕਿ ਬੱਚੀ ਦੇ ਪਿਤਾ ਰੁਪੇਸ਼ ਰਾਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਸ ਅਧਿਕਾਰੀ ਨੇ ਕਿਹਾ ਕਿ ਰੀਆ ਦੀ ਮਾਂ ਨੇ ਬ੍ਰੈਂਪਟਨ ਪੁਲਸ ਨਾਲ ਸੰਪਰਕ ਕੀਤਾ ਅਤੇ ਰਿਪੋਰਟ ਦਰਜ ਕਰਵਾਈ ਕਿ ਉਸਦੀ ਧੀ 6:30 ਵਜੇ ਤੱਕ ਘਰ ਨਹੀਂ ਪਹੁੰਚੀ। ਇਸ ਸਬੰਧੀ ਖਬਰਾਂ ਵਿਚ ਵੀ ਰੀਆ ਦੇ ਲਾਪਤਾ ਹੋਣ ਬਾਰੇ ਦੱਸਿਆ ਗਿਆ। ਪੁਲਸ ਨੇ ਦੱਸਿਆ ਕਿ ਰੀਆ ਦੇ ਪਿਤਾ ਨੇ ਖੁਦ ਮੰਨਿਆ ਕਿ ਉਹ ਆਪਣੀ ਧੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਬਾਅਦ ਵਿਚ ਬ੍ਰੈਂਪਟਨ ਵਿਖੇ ਇਕ ਘਰ ਵਿਚ ਰੀਆ ਮ੍ਰਿਤਕ ਹਾਲਤ ਵਿਚ ਮਿਲੀ, ਜਿਸ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਜਿਸ ਤੋਂ ਬਾਅਦ ਰਾਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਸ ਬਾਰੇ ਨਹੀਂ ਦੱਸਿਆ ਕਿ ਰਾਜ ਕੁਮਾਰ ਅਤੇ ਉਸ ਦੇ ਪਰਿਵਾਰ ਦਾ ਬ੍ਰੈਂਪਟਨ ਦੇ ਘਰ ਨਾਲ ਕੀ ਸਬੰਧ ਹੈ। ਪੁਲਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


Sunny Mehra

Content Editor

Related News