11 ਸਾਲਾ ਬੱਚਾ ਲੈ ਰਿਹਾ ਹੈ ਪਾਇਲਟ ਬਣਨ ਦੀ ਸਿਖਲਾਈ

Thursday, May 14, 2026 - 10:45 PM (IST)

11 ਸਾਲਾ ਬੱਚਾ ਲੈ ਰਿਹਾ ਹੈ ਪਾਇਲਟ ਬਣਨ ਦੀ ਸਿਖਲਾਈ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਗ੍ਰੇਟਰ ਸਡਬਰੀ ਸ਼ਹਿਰ ਦਾ 11 ਸਾਲਾ ਬੱਚਾ ਆਸਟਿਨ ਕਰਟਿਸ ਆਪਣੀ ਛੋਟੀ ਉਮਰ ਵਿੱਚ ਹੀ ਵੱਡੇ ਸੁਪਨੇ ਸਾਕਾਰ ਕਰਨ ਵੱਲ ਕਦਮ ਵਧਾ ਰਿਹਾ ਹੈ। ਆਸਟਿਨ ਇਸ ਸਮੇਂ ਫਲਾਈਟ ਟ੍ਰੇਨਿੰਗ ਲੈ ਰਿਹਾ ਹੈ ਅਤੇ ਭਵਿੱਖ ਵਿੱਚ ਕਮਰਸ਼ੀਅਲ ਪਾਇਲਟ ਬਣਨ ਦੀ ਇੱਛਾ ਰੱਖਦਾ ਹੈ।

ਖਾਸ ਗੱਲ ਇਹ ਹੈ ਕਿ ਪੜ੍ਹਾਈ ਅਤੇ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਦੇ ਨਾਲ-ਨਾਲ ਉਹ ਆਪਣਾ ਕੌਫੀ ਕਾਰੋਬਾਰ ਵੀ ਸੰਭਾਲ ਰਿਹਾ ਹੈ। ਆਸਟਿਨ ਹੋਰ ਬੱਚਿਆਂ ਲਈ ਪ੍ਰੇਰਣਾ ਬਣ ਰਿਹਾ ਹੈ।

ਜਾਣਕਾਰੀ ਅਨੁਸਾਰ ਆਸਟਿਨ ਨੂੰ ਬਚਪਨ ਤੋਂ ਹੀ ਹਵਾਈ ਜਹਾਜ਼ਾਂ ਨਾਲ ਖਾਸ ਦਿਲਚਸਪੀ ਰਹੀ ਹੈ। ਇਸੇ ਸ਼ੌਕ ਕਾਰਨ ਉਸਨੇ ਛੋਟੀ ਉਮਰ ਵਿੱਚ ਹੀ ਹਵਾਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਸਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਇੱਕ ਕਮਰਸ਼ੀਅਲ ਪਾਇਲਟ ਬਣਨਾ ਚਾਹੁੰਦਾ ਹੈ ਅਤੇ ਆਪਣੇ ਕੌਫੀ ਕਾਰੋਬਾਰ ਨੂੰ ਵੀ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ।

ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਆਸਟਿਨ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ ਜਾ ਰਹੀ ਹੈ। 
 


author

Inder Prajapati

Content Editor

Related News