11 ਸਾਲਾ ਮੁੰਡਾ ਗੋਲੀਬਾਰੀ ਦੀ ਧਮਕੀ ਤੋਂ ਬਾਅਦ ਗ੍ਰਿਫ਼ਤਾਰ, ਬਣਾਈ ਸੀ 'ਕਿੱਲ ਲਿਸਟ'
Wednesday, Sep 18, 2024 - 01:45 PM (IST)
ਵਾਸ਼ਿੰਗਟਨ- ਅਮਰੀਕਾ ਦੇ ਫਲੋਰੀਡਾ ਵਿੱਚ ਇੱਕ 11 ਸਾਲਾ ਮੁੰਡੇ ਨੂੰ ਪੁਲਸ ਨੇ ਗੋਲੀਬਾਰੀ ਕਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁੰਡੇ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ, ਜਿਸ ਨੂੰ ਦੇਖਦਿਆਂ ਪੁਲਸ ਅਤੇ ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ।
ਵਿਦਿਆਰਥੀਆਂ ਸਾਹਮਣੇ ਮਾਰ ਰਿਹਾ ਸੀ ਸ਼ੇਖੀ
ਵੋਲੁਸੀਆ ਕਾਉਂਟੀ ਦੇ ਸ਼ੈਰਿਫ ਮਾਈਕ ਚਿਟਵੁੱਡ ਨੇ ਦੱਸਿਆ ਕਿ 11 ਸਾਲਾ ਕਾਰਲੋ ਕਿੰਗਸਟਨ ਡੋਰੇਲੀ ਨੇ ਆਪਣੇ ਸਹਿਪਾਠੀਆਂ ਨੂੰ ਹਥਿਆਰਾਂ ਦੀ ਵੀਡੀਓ ਦਿਖਾਈ ਸੀ ਅਤੇ ਧਮਕੀਆਂ ਦਿੱਤੀਆਂ ਸਨ। ਉਹ ਹਥਿਆਰਾਂ ਦਾ ਵੱਡੀ ਖੇਪ ਹੋਣ ਅਤੇ ਦੋ ਵੱਖ-ਵੱਖ ਸਕੂਲਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਬਾਰੇ ਸ਼ੇਖੀ ਮਾਰ ਰਿਹਾ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਏਅਰਸੋਫਟ ਰਾਈਫਲਾਂ, ਪਿਸਤੌਲ ਅਤੇ ਨਕਲੀ ਅਸਲੇ ਦੇ ਨਾਲ-ਨਾਲ ਚਾਕੂ, ਤਲਵਾਰਾਂ ਅਤੇ ਹੋਰ ਹਥਿਆਰ ਜ਼ਬਤ ਕੀਤੇ। ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਡੇ ਨੇ ਨਾਵਾਂ ਅਤੇ ਨਿਸ਼ਾਨੇ ਦੀ ਸੂਚੀ ਤਿਆਰ ਕੀਤੀ ਸੀ। ਹਾਲਾਂਕਿ, ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਹ ਸਭ ਮਜ਼ਾਕ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਦੂਤਘਰ ਦੀ ਕਾਰਵਾਈ 'ਚ ਫਸੇ ਪੰਜਾਬ ਦੇ ਨਾਮੀ ਏਜੰਟ, 7 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਇਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਸੀ ਧਮਕੀ
ਮਾਈਕ ਚਿਟਵੁੱਡ ਨੇ ਕਿਹਾ, 'ਅਸੀਂ ਵਾਅਦੇ ਮੁਤਾਬਕ ਕ੍ਰੀਕਸਾਈਡ ਮਿਡਲ ਸਕੂਲ ਤੋਂ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੇ ਕ੍ਰੀਕਸਾਈਡ ਜਾਂ ਸਿਲਵਰ ਸੈਂਡਜ਼ ਮਿਡਲ ਸਕੂਲ ਵਿੱਚ ਗੋਲੀ ਚਲਾਉਣ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ 11 ਸਾਲ ਦੇ ਮੁੰਡੇ ਨੇ ਨਾਮ ਅਤੇ ਟੀਚਿਆਂ ਦੀ ਸੂਚੀ ਵੀ ਤਿਆਰ ਕੀਤੀ ਸੀ। ਹਾਲਾਂਕਿ ਹੁਣ ਵਿਦਿਆਰਥੀ ਦਾ ਕਹਿਣਾ ਹੈ ਕਿ ਇਹ ਸਭ ਮਜ਼ਾਕ ਸੀ।
ਮੁੰਡੇ ਦੀ ਗ੍ਰਿਫ਼ਤਾਰੀ ਦੀ ਵੀਡੀਓ ਜਾਰੀ
ਸ਼ੈਰਿਫ ਨੇ ਡੋਰੇਲੀ 'ਤੇ ਸਮੂਹਿਕ ਗੋਲੀਬਾਰੀ ਦੀ ਧਮਕੀ ਦੇਣ ਦਾ ਦੋਸ਼ ਲਗਾਇਆ। ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤੀ, ਜਿਸ ਵਿੱਚ ਅਫਸਰਾਂ ਨੂੰ ਮੁੰਡੇ ਨੂੰ ਜੇਲ੍ਹ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ 11 ਸਾਲ ਦੇ ਮੁੰਡੇ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਸ਼ੈਰਿਫ ਨੇ ਜਾਰਜੀਆ ਦੇ ਅਪਲਾਚੀ ਹਾਈ ਸਕੂਲ ਵਿੱਚ ਮਾਰੂ ਗੋਲੀਬਾਰੀ ਸਬੰਧੀ ਝੂਠੀ ਰਿਪੋਰਟ ਮਿਲਣ ਤੋਂ ਬਾਅਦ ਅਜਿਹੀ ਸ਼ਰਾਰਤ ਭਰਪੂਰ ਮਜ਼ਾਕ ਕਰਨ ਵਾਲੇ ਬੱਚਿਆਂ ਨੂੰ ਸਬਕ ਸਿਖਾਉਣ ਦਾ ਵਾਅਦਾ ਕੀਤਾ ਸੀ। ਇਸ ਗੋਲੀਬਾਰੀ ਵਿੱਚ ਚਾਰ ਲੋਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।