ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਅਚਾਨਕ ਆਏ ਹੜ੍ਹ ’ਚ 11 ਲੋਕਾਂ ਦੀ ਮੌਤ

Sunday, Aug 25, 2024 - 03:06 PM (IST)

ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਅਚਾਨਕ ਆਏ ਹੜ੍ਹ ’ਚ 11 ਲੋਕਾਂ ਦੀ ਮੌਤ

ਟਰਨੇਟ ਟਾਪੂ (ਏ.ਪੀ.)- ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਮੋਲ੍ਹੇਧਾਰ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਖੋਜ ਅਤੇ ਬਚਾਅ ਟੀਮ ਨੇ ਉੱਤਰੀ ਮਾਲੁਕੂ ਸੂਬੇ ਦੇ ਰੁਆ ਪਿੰਡ ’ਚ 10 ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਪੂ ਦੀ ਖੋਜ ਅਤੇ ਬਚਾਅ ਏਜੰਸੀ ਦੇ ਇਕ ਅਧਿਕਾਰੀ ਬਰੈਮ ਮੱਧਯਾ ਟੇਮਾਰਾ ਅਨੁਸਾਰ, ਟੀਮ ਇਕ ਹੋਰ ਲਾਸ਼ ਨੂੰ ਕੱਢਣ ’ਚ ਮਸ਼ੱਕਤ ਕਰ ਰਹੀ ਹੈ। ਅਚਾਨਕ ਆਏ ਹੜ੍ਹ ਨੇ ਰਿਹਾਇਸ਼ੀ ਇਲਾਕਿਆਂ ਨੂੰ ਵਹਾ ਦਿੱਤਾ ਅਤੇ ਦਰਜਨਾਂ ਇਮਾਰਤਾਂ ਅਤੇ ਗਰ ਮਲਬੇ ਦੱਬ ਗਏ।
 


author

Sunaina

Content Editor

Related News