ਫਿਲੀਪੀਂਸ ''ਚ ਕ੍ਰਿਸਮਸ ਪਾਰਟੀ ਦੌਰਾਨ ਕੋਕੋਨੱਟ ਵਾਈਨ ਪੀਣ ਨਾਲ 11 ਦੀ ਮੌਤ ਤੇ 300 ਬੀਮਾਰ

12/23/2019 10:53:46 PM

ਮਨੀਲਾ - ਫਿਲੀਪੀਂਸ 'ਚ ਕ੍ਰਿਸਮਸ ਪਾਰਟੀ ਦਾ ਜਸ਼ਨ ਮਾਤਮ 'ਚ ਬਦਲ ਗਿਆ ਹੈ। ਜਿਥੇ ਉਤਸਵ ਲਈ ਖਾਸ ਤੌਰ 'ਤੇ ਪਰੋਸੀ ਜਾਣ ਵਾਲੀ ਲੋਕਾਂ ਦੀ ਪਸੰਦੀਦਾ ਕੋਕੋਨੱਟ ਵਾਈਨ ਪੀਣ ਤੋਂ ਬਾਅਦ ਘਟੋਂ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਬੀਮਾਰ ਹੋ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੀਮਾਰ ਲੋਕਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਘਟਨਾ ਮਨੀਲਾ ਦੇ ਦੱਖਣ 'ਚ 2 ਸੂਬਿਆਂ ਲਾਗੁਨਾ ਅਤੇ ਕਵੇਜ਼ੋਨ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੇ ਲੈਮਬਾਨਾਗ ਦਾ ਸੇਵਨ ਕੀਤਾ, ਜੋ ਇਨ੍ਹਾਂ ਸੂਬਿਆਂ 'ਚ ਪਸੰਦੀਦਾ ਡ੍ਰਿੰਕ ਹੈ। ਛੁੱਟੀਆਂ ਅਤੇ ਪ੍ਰੋਗਰਾਮਾਂ ਦੌਰਾਨ ਵਿਆਪਕ ਰੂਪ ਤੋਂ ਇਸ ਡਿੰ੍ਰਕ ਦਾ ਸੇਵਨ ਕੀਤਾ ਜਾਂਦਾ ਹੈ। ਕਈ ਲੋਕਾਂ ਨੂੰ ਮੇਅਰ ਵਿਨਰ ਮੁਨੋਜ ਦੀ ਅਪੀਲ 'ਤੇ ਲਾਗੁਨਾ ਦੇ ਰਿਜ਼ਾਲ 'ਚ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ। ਵੀਰਵਾਰ ਤੋਂ ਐਤਵਾਰ ਵਿਚਾਲੇ ਇਥੇ ਪਸੰਦੀਦਾ ਕੋਕੋਨੱਟ ਵਾਈਨ ਪੀਣ ਨਾਲ ਕਈ ਲੋਕਾਂ ਦੀ ਮੌਤ ਹੋਈ।

PunjabKesari

2 ਲੋਕਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਅਤੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿਸ ਕੋਕੋਨੱਟ ਵਾਈਨ ਲੈਮਬਾਨਗ ਦਾ ਸੇਵਨ ਕਰਨ ਕਾਰਨ ਇਹ ਮੰਦਭਾਗੀ ਘਟਨਾ ਹੋਈ ਹੈ, ਉਸ ਨੂੰ ਉਨ੍ਹਾਂ ਦੇ ਸ਼ਹਿਰ 'ਚ ਬਣਾਇਆ ਗਿਆ ਸੀ। ਸਿਹਤ ਵਿਭਾਗ ਮੁਤਾਬਕ, ਬਚੇ ਹੋਏ ਲੈਮਬਾਨਾਗ ਅਤੇ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਕੁਝ ਲੋਕਾਂ ਨੇ ਛੁੱਟੀਆਂ ਲਈ ਅਤੇ ਕੁਝ ਲੋਕਾਂ ਨੇ ਜਨਮਦਿਨ ਦਾ ਪਾਰਟੀ ਲਈ ਕੋਕੋਨੱਟ ਵਾਈਨ ਨੂੰ ਖਰੀਦਿਆ ਸੀ, ਜਦਕਿ ਹੋਰਨਾਂ ਲੋਕਾਂ ਨੂੰ ਕ੍ਰਿਸਮਸ ਦੀ ਪਾਰਟੀ ਲਈ ਸਥਾਨਕ ਅਧਿਕਾਰੀਆਂ ਵੱਲੋਂ ਇਹ ਡਿੰ੍ਰਕ ਗਿਫਟ ਕੀਤੀ ਗਈ ਸੀ। ਫਿਲੀਪੀਂਸ 'ਚ ਲੈਮਬਾਨਾਗ ਦਾ ਬਿਨਾਂ ਕਿਸੇ ਕੰਟਰੋਲ ਦੇ ਉਤਪਾਦਨ ਅਤੇ ਵਿਕਰੀ ਆਮ ਹੈ। ਇਸ ਨੂੰ ਅਕਸਰ ਗੈਰ-ਕਾਨੂੰਨੀ ਰੂਪ ਤੋਂ ਖਤਰਨਾਕ ਪਦਾਰਥਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਦੇਸ਼ ਦੇ ਖਾਦ ਅਤੇ ਡਰੱਗ ਪ੍ਰਸ਼ਾਸਨ (ਐੱਫ. ਡੀ. ਏ.) ਨੇ ਪਹਿਲਾਂ ਹੀ ਘਰ 'ਚ ਬਣਾਈ ਜਾਣ ਵਾਲੀ ਇਸ ਸ਼ਰਾਬ 'ਚ ਮੈਥੇਨਾਲ ਦੇ ਪ੍ਰਤੀਬੰਧਿਤ ਅਤੇ ਖਤਰਨਾਕ ਇਸਤੇਮਾਲ ਦੇ ਬਾਰੇ 'ਚ ਚਿਤਾਵਨੀ ਦਿੱਤੀ ਸੀ।


Khushdeep Jassi

Content Editor

Related News