100 ਤੋਂ ਵੱਧ ਸ਼ਰਧਾਲੂ ਮਹਾਸ਼ਿਵਰਾਤਰੀ ਮਨਾਉਣ ਲਈ ਪਾਕਿਸਤਾਨ ਦੇ ਕਟਾਸ ਰਾਜ ਮੰਦਰ ਲਈ ਹੋਏ ਰਵਾਨਾ

Wednesday, Mar 06, 2024 - 05:13 PM (IST)

ਅੰਮ੍ਰਿਤਸਰ (ਏਜੰਸੀ): ਮਹਾਸ਼ਿਵਰਾਤਰੀ ਮਨਾਉਣ ਲਈ 100 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਸਮੂਹ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ਲਈ ਰਵਾਨਾ ਹੋਇਆ। ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਸੋਮਵਾਰ ਨੂੰ 6 ਤੋਂ 12 ਮਾਰਚ ਤੱਕ ਪੰਜਾਬ ਦੇ ਚਕਵਾਲ ਜ਼ਿਲ੍ਹੇ ਵਿੱਚ ਸ਼੍ਰੀ ਕਟਾਸ ਰਾਜ ਮੰਦਰ, ਜਿਸ ਨੂੰ ਕਿਲਾ ਕਟਾਸ ਵੀ ਕਿਹਾ ਜਾਂਦਾ ਹੈ, ਦੇ ਦਰਸ਼ਨਾਂ ਲਈ ਭਾਰਤੀ ਹਿੰਦੂ ਸ਼ਰਧਾਲੂਆਂ ਲਈ 112 ਵੀਜ਼ੇ ਜਾਰੀ ਕੀਤੇ ਸਨ। 

ਇਹ ਵੀ ਪੜ੍ਹੋ: UAE 'ਚ ਕੰਮ ਕਰਦੇ ਭਾਰਤੀਆਂ ਲਈ ਵੱਡੀ ਖ਼ਬਰ, ਨਵੀਂ ਬੀਮਾ ਯੋਜਨਾ ਦਾ ਐਲਾਨ

PunjabKesari

ਇੱਥੇ ਦੱਸ ਦੇਈਏ ਕਿ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਦੁਵੱਲੇ ਪ੍ਰੋਟੋਕੋਲ ਦੀ ਵਿਵਸਥਾ ਦੇ ਤਹਿਤ, ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਪਾਕਿਸਤਾਨ ਜਾਂਦੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਸ਼ਰਧਾਲੂ ਵੀ ਹਰ ਸਾਲ ਪ੍ਰੋਟੋਕੋਲ ਤਹਿਤ ਭਾਰਤ ਆਉਂਦੇ ਹਨ। ਕਟਾਸ ਰਾਜ ਮਹਾਦੇਵ ਮੰਦਿਰ ਦੇ ਦਰਸ਼ਨ ਲਈ ਗਏ ਸ਼ਰਧਾਲੂ ਪਵਨ ਗੁਪਤਾ ਨੇ ਕਿਹਾ ਕਿ ਬਹੁਤ ਘੱਟ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਕਟਾਸ ਰਾਜ ਜਾਂਦੇ ਹਾਂ ਤਾਂ ਘੱਟੋ-ਘੱਟ 1000-1500 ਲੋਕ ਸਾਡੇ ਸਮੂਹ ਦਾ ਹਿੱਸਾ ਬਣਨ। ਜਦੋਂ ਮੁਸਲਿਮ (ਤੀਰਥਯਾਤਰੀ) ਭਾਰਤ ਆਉਂਦੇ ਹਨ, ਉਹ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇੱਕ ਹੋਰ ਸ਼ਰਧਾਲੂ, ਰਿਬੂ ਕਾਂਤ ਗੋਸਵਾਮੀ ਨੇ ਸ਼੍ਰੀ ਕਟਾਸ ਰਾਜ ਧਾਮ ਦੇ ਦਰਸ਼ਨਾਂ ਲਈ ਹਜ਼ਾਰਾਂ ਲੋਕਾਂ ਲਈ ਵੀਜ਼ੇ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਪੁਜਾਰੀਆਂ ਨੂੰ ਪ੍ਰਾਰਥਨਾ ਕਰਨ ਲਈ ਪੱਕੇ ਤੌਰ 'ਤੇ ਉੱਥੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸ਼੍ਰੀ ਕਟਾਸ ਰਾਜ ਧਾਮ ਲਈ ਗਲਿਆਰਾ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

PunjabKesari

ਇਹ ਵੀ ਪੜ੍ਹੋ: ਸ਼ਖ਼ਸ ਦਾ ਦਾਅਵਾ; ਲਗਵਾ ਚੁੱਕਾ ਹਾਂ COVID-19 ਦੇ 200 ਤੋਂ ਵੱਧ ਟੀਕੇ, ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਰਹਿ ਗਏ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News