ਇਟਲੀ Airport ''ਤੇ ''ਗਲਤ ਕੰਮ'' ਕਰਦੀਆਂ ਫੜੀਆਂ 10 ਔਰਤਾਂ !  CCTV ਫੁਟੇਜ ਨੇ ਖੋਲ੍ਹਿਆ ਰਾਜ਼, ਜਾਣੋ ਮਾਮਲਾ

Wednesday, Aug 19, 2026 - 06:02 PM (IST)

ਇਟਲੀ Airport ''ਤੇ ''ਗਲਤ ਕੰਮ'' ਕਰਦੀਆਂ ਫੜੀਆਂ 10 ਔਰਤਾਂ !  CCTV ਫੁਟੇਜ ਨੇ ਖੋਲ੍ਹਿਆ ਰਾਜ਼, ਜਾਣੋ ਮਾਮਲਾ

ਇਟਲੀ, (ਦਲਵੀਰ ਸਿੰਘ ਕੈਂਥ) : ਇਸ ਗੱਲ ਨੂੰ ਜਾਣਕੇ ਸ਼ਾਇਦ ਬਹੁਤੇ ਲੋਕ ਹੈਰਾਨ ਹੋ ਜਾਣਗੇ ਕਿ ਨਿਗਰਾਨੀ ਕੈਮਰਿਆਂ ਨਾਲ ਚੱਪਾ-ਚੱਪਾ ਬਿੰਨੇ ਹੋਏ ਤੇ ਕਈ ਵਿਭਾਗਾਂ ਦੀ ਪੁਲਸ ਦੇ ਨੱਕ ਹੇਠ ਵੀ ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਚਿੱਟੇ ਦਿਨ ਅਜਿਹੇ ਬੰਦੇ ਨਹੀਂ, ਸਗੋਂ ਔਰਤਾਂ ਸਰਗਰਮ ਹਨ, ਜਿਹੜੀਆਂ ਕਿ ਯਾਤਰੀਆਂ ਦਾ ਸਾਮਾਨ, ਫੋਨ ਤੇ ਯੂਰੋ ਚੋਰੀ ਕਰਨਾ ਆਪਣੇ ਖੱਬੇ ਹੱਥ ਦਾ ਕਮਾਲ ਸਮਝਦੀਆਂ ਸਨ। ਨਿਗਰਾਨੀ ਕੈਮਰਿਆਂ ਦੀ ਫੁਟੇਜ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਪੁਲਸ ਨੂੰ ਇਸ ਲੇਡੀ ਡਾਨ ਚੋਰ ਗਿਰੋਹ ਦਾ ਪਤਾ ਸੀਸੀਟੀਵੀ ਫੁਟੇਜ ਨੂੰ ਘੋਖਣ ਤੋਂ ਬਾਅਦ ਲੱਗਾ। ਨਿਗਰਾਨੀ ਕੈਮਰਿਆਂ ਦੀ ਫੁਟੇਜ ਦੇਖ ਇਟਲੀ ਪੁਲਸ ਦੰਗ ਰਹਿ ਗਈ ਕਿ ਕਿਵੇਂ ਇਹ 10 ਮੈਂਬਰੀ ਲੇਡੀਜ਼ ਚੋਰ ਗਿਰੋਹ ਏਅਰਪੋਰਟ ਦੀਆਂ ਲਿਫ਼ਟਾਂ ਵਿੱਚ ਭੀੜ ਦਾ ਫਾਇਦਾ ਚੁੱਕ ਆਪਣਾ ਸ਼ਿਕਾਰ ਕਰਦਾ ਸੀ। ਪੁਲਸ ਅਨੁਸਾਰ ਇਸ ਗਿਰੋਹ ਨੇ ਘੱਟੋ-ਘੱਟ 100 ਚੋਰੀਆਂ ਏਅਰਪੋਰਟ ਉਪਰ ਕੁਝ ਸਮੇਂ ਦੌਰਾਨ ਹੀ ਕੀਤੀਆਂ, ਜਿਨ੍ਹਾਂ ਦਾ ਰਿਕਾਰਡ ਪੁਲਸ ਕੋਲ ਹੈ। ਇਹ ਚੋਰ ਗਿਰੋਹ ਅਕਸਰ ਲੋਕਾਂ ਦੇ ਫੋਨ, ਬਟੂਏ, ਪਰਸ, ਯੂਰੋ ਤੇ ਕਈ ਹੋਰ ਕੀਮਤੀ ਸਾਮਾਨ ਇੰਨੀ ਸਫ਼ਾਈ ਨਾਲ ਚੋਰੀ ਕਰਦਾ ਸੀ ਕਿ ਯਾਤਰੀ ਨੂੰ ਆਪਣੀ ਮੰਜ਼ਿਲ ਉਪੱਰ ਪਹੁੰਚ ਕੇ ਹੀ ਚੋਰੀ ਦਾ ਪਤਾ ਲੱਗਦਾ ਸੀ।

ਇਟਲੀ ਪੁਲਸ ਨੇ ਵਿਸ਼ੇਸ਼ ਟੀਮ ਦੁਆਰਾ ਇਨ੍ਹਾਂ 10 ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੋਰ ਵੀ ਕੀਤੀਆਂ ਚੋਰੀਆਂ ਦੀ ਪੁੱਛ-ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ  ਮਾਲਪੈਂਸਾ ਏਅਰਪੋਰਟ ਜਿੱਥੇ ਕਿ ਸਾਲ 2025 ਦੇ ਰਿਕਾਰਡ ਅਨੁਸਾਰ ਸਲਾਨਾ 31 ਮਿਲੀਅਨ ਤੋਂ 'ਤੇ ਯਾਤਰੀਆਂ ਦਾ ਆਉਂਣਾ-ਜਾਣਾ ਹੈ, ਇਸ ਏਅਰਪੋਰਟ 'ਤੇ ਬਾਲਗ ਤੇ ਨਾਬਾਲਗ ਕੁੜੀਆਂ ਦਾ ਇੱਕ ਟੋਲਾ ਭੀੜ ਦਾ ਫਾਇਦਾ ਲੈਂਦਿਆਂ ਲੋਕਾਂ ਦੀ ਲੁੱਟ ਕਰਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News