ਅਫਗਾਨਿਸਤਾਨ ''ਚ 10 ਨਸ਼ਾ ਤਸਕਰ ਗ੍ਰਿਫ਼ਤਾਰ

Tuesday, Sep 05, 2023 - 02:47 PM (IST)

ਅਫਗਾਨਿਸਤਾਨ ''ਚ 10 ਨਸ਼ਾ ਤਸਕਰ ਗ੍ਰਿਫ਼ਤਾਰ

ਖੋਸਤ (ਵਾਰਤਾ)- ਅਫਗਾਨਿਸਤਾਨ ਦੇ ਪੂਰਬੀ ਖੋਸਤ ਸੂਬੇ 'ਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ 10 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬਾਈ ਪੁਲਸ ਦੇ ਬੁਲਾਰੇ ਤਾਹਿਰ ਅਹਰਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫ਼ਗਾਨ ਪੁਲਸ ਨੇ ਪਿਛਲੇ 3 ਦਿਨਾਂ ਵਿਚ ਤਸਕਰੀ ਵਿਚ ਸ਼ਾਮਲ 10 ਸ਼ੱਕੀਆਂ ਕੋਲੋਂ ਪਾਬੰਦੀਸ਼ੁਦਾ ਸਮੱਗਰੀਆਂ ਵਿਚ ਕਰੀਬ 2,640 ਕਿਲੋਗ੍ਰਾਮ ਹਸ਼ੀਸ਼, ਟੈਬਲੇਟ ਕੇ. ਦੇ 1,951 ਟੁਕੜੇ ਅਤੇ ਹੈਰੋਇਨ ਬਣਾਉਣ ਵਿਚ ਵਰਤੇ ਜਾਣ ਵਾਲੇ ਨੂੰ ਸਮਾਨ ਜ਼ਬਤ ਕੀਤਾ ਹੈ।

ਅਫਗਾਨ ਅਧਿਕਾਰੀਆਂ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਭੂਮੀਗਤ ਵਪਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਸੁਰੱਖਿਆ ਕਰਮਚਾਰੀਆਂ ਨੇ ਪਿਛਲੇ 3 ਦਿਨਾਂ ਵਿਚ ਹੇਰਾਤ, ਨੰਗਰਹਾਰ ਅਤੇ ਨਿਮਰੋਜ਼ ਸੂਬਿਆਂ ਵਿੱਚ 10 ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਫਗਾਨਿਸਤਾਨ ਦੀ ਕਾਰਜਵਾਹਕ ਸਰਕਾਰ ਨੇ ਦੇਸ਼ ਨੂੰ ਭੁੱਕੀ ਦੀ ਖੇਤੀ ਅਤੇ ਅਫੀਮ ਦੇ ਵਪਾਰ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ।


author

cherry

Content Editor

Related News