ਟਰੇਨ ਨੇ ਮਾਰੀ ਸਕੂਬ ਬੱਸ ਨੂੰ ਟੱਕਰ, ਇਕ ਵਿਦਿਆਰਥੀ ਦੀ ਮੌਤ
Saturday, Jan 26, 2019 - 02:16 PM (IST)

ਐਥੇਨਸ— ਪੂਰਬੀ ਟੈਕਸਾਸ ਦੇ ਇਕ ਸਕੂਲ ਨੇ ਦੱਸਿਆ ਕਿ ਟਰੇਨ ਵਲੋਂ ਇਕ ਸਕੂਬ ਦੀ ਬੱਸ ਨੂੰ ਟੱਕਰ ਮਾਰ ਦੇਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਲੋਕ ਜ਼ਖਮੀ ਹਨ। ਟਾਇਲਰ ਮਾਰਨਿੰਗ ਟੈਲੀਗ੍ਰਾਫ ਦੀ ਖਬਰ ਮੁਤਾਬਕ ਇਹ ਟੱਕਰ ਸ਼ੁੱਕਰਵਾਰ ਸ਼ਾਮ ਕਰੀਬ ਚਾਰ ਵਜੇ ਹੋਈ। ਉਸ ਵੇਲੇ ਬੱਸ ਇਕ ਟਰੇਨ ਕ੍ਰਾਸਿੰਗ 'ਤੇ ਖੜ੍ਹੀ ਸੀ।
ਐਥੇਨਸ ਸਕੂਲ ਡਸਟ੍ਰਕਿਟੀ ਨੇ ਇਕ ਬਿਆਨ 'ਚ ਦੱਸਿਆ ਗਿਆ ਕਿ ਇਕ ਅਣਪਛਾਤਾ ਵਿਦਿਆਥੀ ਮਾਰਿਆ ਗਿਆ ਹੈ ਤੇ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਸਕੂਲ ਨੇ ਦੱਸਿਆ ਕਿ ਬੱਸ 'ਚ ਕੋਈ ਹੋਰ ਵਿਦਿਆਰਥੀ ਨਹੀਂ ਸੀ। ਬੱਸ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਟੱਕਰ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।