ਇਸਤਾਂਬੁਲ ''ਚ 2 ਮੈਟਰੋਬੱਸਾਂ ਦੀ ਟੱਕਰ, 1 ਦੀ ਮੌਤ ਤੇ 38 ਜ਼ਖਮੀ
Thursday, Aug 29, 2024 - 04:46 PM (IST)
ਇਸਤਾਂਬੁਲ (ਏਜੰਸੀ)- ਇਸਤਾਂਬੁਲ 'ਚ ਦੋ ਮੈਟਰੋਬੱਸਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 38 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਸਤਾਂਬੁਲ ਗਵਰਨਰ ਦੇ ਦਫ਼ਤਰ ਨੇ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਯੂਰਪੀ ਪਾਸੇ ਕੁਕੁਕੇਕਮੇਸ ਜ਼ਿਲ੍ਹੇ ਵਿੱਚ ਭੀੜ-ਭੜੱਕੇ ਦੌਰਾਨ ਵਾਪਰਿਆ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਦੋ ਗੰਭੀਰ ਹਨ।
ਪੜ੍ਹੋ ਇਹ ਅਹਿਮ ਖ਼ਬਰ-8 ਮਹੀਨੇ ਪਹਿਲਾਂ ਅਮਰੀਕਾ ਗਏ ਭਾਰਤੀ ਵਿਦਿਆਰਥੀ ਨਾਲ ਵਾਪਰੀ ਅਣਹੋਣੀ
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਮੈਟਰੋਬਸ ਦਾ ਡਰਾਈਵਰ, ਜੋ ਸੜਕ ਨਿਰਮਾਣ ਦੀ ਚੇਤਾਵਨੀ ਵੱਲ ਧਿਆਨ ਦੇਣ ਵਿੱਚ ਅਸਫਲ ਰਿਹਾ, ਗਲਤ ਲੇਨ ਵਿੱਚ ਦਾਖਲ ਹੋ ਗਿਆ। NTV ਪ੍ਰਸਾਰਕ ਨੇ ਕਿਹਾ ਕਿ ਇੱਕ ਨਿਰਮਾਣ ਵਾਹਨ ਨੂੰ ਟੱਕਰ ਮਾਰਨ ਤੋਂ ਬਚਣ ਲਈ ਡਰਾਈਵਰ ਨੇ ਗੱਡੀ ਮੋੜੀ ਅਤੇ ਇੱਕ ਹੋਰ ਮੈਟਰੋਬੱਸ ਨਾਲ ਟਕਰਾ ਗਿਆ।ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਦਿਸ਼ਾਵਾਂ 'ਤੇ ਮੈਟਰੋਬੱਸ ਸੇਵਾਵਾਂ ਨੂੰ ਰੋਕ ਦਿੱਤਾ ਗਿਆ। ਹਾਲਾਂਕਿ ਟੋਅ ਟਰੱਕਾਂ ਦੀ ਮਦਦ ਨਾਲ ਮੈਟਰੋਬੱਸਾਂ ਨੂੰ ਹਾਦਸੇ ਵਾਲੀ ਥਾਂ ਤੋਂ ਲਿਜਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਲੋਕ ਖਾ ਰਹੇ ਜਾਨਵਰਾਂ ਦਾ 'ਦਿਮਾਗ', ਕੜਾਾਹੀ 'ਚ ਉਬਾਲ ਪਕਾਇਆ ਜਾਂਦੈ!
ਪੂਰਾ ਹਾਦਸਾ ਨੇੜਲੇ ਸੁਰੱਖਿਆ ਕੈਮਰੇ ਵਿਚ ਕੈਦ ਹੋ ਗਿਆ। ਇਸਤਾਂਬੁਲ ਦੇ ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਵੱਡੀ ਗਿਣਤੀ ਵਿੱਚ ਡਾਕਟਰੀ ਟੀਮਾਂ ਨੂੰ ਹਾਦਸੇ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਮੈਟਰੋਬੱਸ ਇਸਤਾਂਬੁਲ ਵਿੱਚ ਆਵਾਜਾਈ ਦਾ ਇੱਕ ਪ੍ਰਸਿੱਧ ਸਾਧਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।