ਮਿਨੀਸੋਟਾ ਦੇ ਬਾਰ ''ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 14 ਜ਼ਖਮੀ

Sunday, Oct 10, 2021 - 10:53 PM (IST)

ਸੇਂਟ ਪਾਲ-ਮਿਨੀਸੋਟਾ ਦੇ ਸੇਂਟ ਪਾਲ 'ਚ ਐਤਵਾਰ ਸਵੇਰੇ ਹੋਈ ਗੋਲੀਬਾਰੀ 'ਚ ਇਕ ਲੜਕੀ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੇਵੇਂਥ ਸਟ੍ਰੀਟ ਟਰੱਕ ਪਾਰਕ ਬਾਰ 'ਚ ਐਤਵਾਰ ਤੜਕੇ ਗੋਲੀਬਾਰੀ ਹੋਈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਤੋਂ ਪ੍ਰਤੀਤ ਹੁੰਦਾ ਹੈ ਕਿ ਕਈ ਲੋਕ ਗੋਲੀਬਾਰੀ ਕਰਨ 'ਚ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਹੈ ਅਤੇ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਸਕਾਟਲੈਂਡ : 12 ਤੋਂ 15 ਸਾਲ ਦੀ ਉਮਰ ਦੇ ਇਕ-ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ

ਪੁਲਸ ਬੁਲਾਰੇ ਸਟੀਵ ਲਿੰਡਰਸ ਨੇ ਕਿਹਾ ਕਿ ਸਾਡੇ ਇਥੇ ਬਾਰ 'ਚ ਕਾਫੀ ਭੀੜ ਹੁੰਦੀ ਹੈ ਅਤੇ ਕਾਫੀ ਲੋਕ ਇਥੇ ਆਉਂਦੇ ਹਨ ਅਤੇ ਕੁਝ ਲੋਕ ਪਿਸਤੌਲ ਕੱਢ ਕੇ ਗੋਲੀਬਾਰੀ ਕਰਦੇ ਹਨ ਜਿਨ੍ਹਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਹੁੰਦੀ ਹੈ। ਇਕ ਖਬਰ ਮੁਤਾਬਕ ਲੜਕੀ ਦੀ ਉਮਰ ਕਰੀਬ 20 ਸਾਲ ਹੈ ਅਤੇ ਉਹ ਸ਼ਹਿਰ 'ਚ ਇਸ ਸਾਲ ਗੋਲੀਬਾਰੀ ਦੀ ਘਟਨਾ ਦੀ 32ਵੀਂ ਸ਼ਿਕਾਰ ਹੈ। ਲਿੰਡਰਸ ਨੇ ਕਿਹਾ ਕਿ ਸ਼ੱਕੀਆਂ ਦਾ ਪਤਾ ਲਾਉਣ ਲਈ ਪੁਲਸ ਵਿਭਾਗ ਹਰਸੰਭਵ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : WHO ਨੇ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਲੱਖਾਂ ਬੱਚਿਆਂ ਦੀ ਬਚੇਗੀ ਜਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News