ਅਰਜਨਟੀਨਾ ''ਚ ਫੁੱਟਬਾਲ ਮੈਚ ਕੰਪਲੈਕਸ ਦੇ ਬਾਹਰ ਪੁਲਸ ਅਤੇ ਖੇਡ ਪ੍ਰਸ਼ੰਸਕਾਂ ਵਿਚਾਲੇ ਝੜਪ, ਇੱਕ ਵਿਅਕਤੀ ਦੀ ਮੌਤ
Friday, Oct 07, 2022 - 11:10 AM (IST)
ਬਿਊਨਸ ਆਇਰਸ (ਭਾਸ਼ਾ) : ਅਰਜਨਟੀਨਾ ਫੁਟਬਾਲ ਲੀਗ ਦਾ ਮੈਚ ਦੇਖਣ ਲਈ ਵੀਰਵਾਰ ਰਾਤ ਸਟੇਡੀਅਮ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਖੇਡ ਪ੍ਰਸ਼ੰਸਕਾਂ ਅਤੇ ਪੁਲਸ ਵਿਚਾਲੇ ਝੜਪ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ। ਭੀੜ ਨਾਲ ਨਜਿੱਠਣ ਲਈ ਮੈਦਾਨ ਦੇ ਅੰਦਰ ਹੰਝੂ ਗੈਸ ਛੱਡੇ ਜਾਣ ਕਾਰਨ ਮੈਚ ਨੂੰ ਰੋਕਣਾ ਕਰਨਾ ਪਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਕਿਹਾ ਕਿ ਘਰੇਲੂ ਟੀਮ ਜਿਮਨੇਜ਼ੀਆ ਵਾਈ ਐਸਗ੍ਰੀਮਾ ਦੇ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਭਰੇ ਸਟੇਡੀਅਮ ਵਿੱਚ ਦਾਖ਼ਲ ਹੋਣ ਲਈ ਸੰਘਰਸ਼ ਕਰਨਾ ਪਿਆ ਅਤੇ ਪੁਲਸ ਨੂੰ ਭੀੜ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਇਸ ਘਟਨਾ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਇੰਡੋਨੇਸ਼ੀਆ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਅੱਥਰੂ ਗੈਸ ਦੀ ਵਰਤੋਂ ਕਾਰਨ ਮਚੀ ਭਗਦੜ ਵਿੱਚ 131 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਅਤੇ ਸ਼ੱਕੀ ਨੂੰ ਲੈ ਕੇ ਹੋਇਆ ਨਵਾਂ ਖ਼ੁਲਾਸਾ
ਜਿਮਨੇਜ਼ੀਆ ਅਤੇ ਬੋਕਾ ਜੂਨੀਅਰਜ਼ ਵਿਚਾਲੇ ਵੀਰਵਾਰ ਰਾਤ ਨੂੰ ਮੈਚ ਸ਼ੁਰੂ ਹੋਣ ਤੋਂ 9 ਮਿੰਟ ਬਾਅਦ ਰੈਫਰੀ ਹਰਨਾਨ ਮਾਸਟ੍ਰੇਂਜਲੋ ਨੇ ਉਸ ਨੂੰ ਰੋਕ ਦਿੱਤਾ। ਲੀਗ ਨੇ ਟਵੀਟ ਕੀਤਾ ਕਿ ਰੈਫਰੀ ਨੇ ਸੁਰੱਖਿਆ ਦੀ ਕਮੀ ਕਾਰਨ ਇਹ ਕਦਮ ਚੁੱਕਿਆ। ਸੂਬੇ ਦੇ ਸੁਰੱਖਿਆ ਮੰਤਰੀ ਸਰਜੀਓ ਬਰਨੀ ਨੇ ਟੋਡੋ ਨੋਟੀਸੀਅਜ਼ ਟੀਵੀ ਚੈਨਲ ਨੂੰ ਦੱਸਿਆ, ''ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਿਲ ਸਬੰਧੀ ਸਮੱਸਿਆ ਪੈਦਾ ਹੋਣ ਕਾਰਨ ਹੋਈ।'' ਲਾ ਪਲਾਟਾ ਦੇ ਜੁਆਨ ਕਾਰਮੇਲੋ ਜੇਰੀਲੋ ਸਟੇਡੀਅਮ ਵਿਚ ਸਿਰਫ਼ ਜਿਮਨੇਜ਼ੀਆ ਦੇ ਪ੍ਰਸ਼ੰਸਕਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ, ਕਿਉਂਕਿ ਬਿਊਨਸ ਆਇਰਸ ਸੂਬੇ ਨੇ ਹਿੰਸਾ ਦੀਆਂ ਲਗਾਤਾਰ ਘਟਨਾਵਾਂ ਦੇ ਮੱਦੇਨਜ਼ਰ ਮਹਿਮਾਨ ਟੀਮ ਦੇ ਸਮਰਥਕਾਂ ਦੇ ਦਾਖ਼ਲੇ 'ਤੇ 2013 ਵਿਚ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦੇ ਨੌਕਰੀ ਕਰਨ 'ਤੇ ਪਾਬੰਦੀ! ਵਿਦਿਆਰਥੀਆਂ ਨੂੰ ਪੂਰੀ ਕਰਨੀ ਪਵੇਗੀ ਇਹ ਸ਼ਰਤ