ਇਟਲੀ ਸਰਹੱਦ ਨੇੜੇ ਬਰਫ ਖਿਸਕਣ ਕਾਰਨ 1 ਦੀ ਮੌਤ ਤੇ 3 ਜ਼ਖਮੀ

02/25/2018 4:55:58 PM

ਰੋਮ/ਬਰਲਿਨ (ਬਿਊਰੋ)— ਸਵਿਟਰਜ਼ਲੈਂਡ ਪੁਲਸ ਦਾ ਕਹਿਣਾ ਹੈ ਕਿ ਇਟਲੀ ਦੀ ਸਰਰੱਦ ਨੇੜੇ ਆਲਪਸ ਵਿਚ ਬਰਫ ਖਿਸਕਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸਵਿਟਰਜ਼ਲੈਂਡ ਦੇ ਵੈਲਿਸ ਕੈਨਟਨ (ਸੂਬੇ) ਦੀ ਪੁਲਸ ਨੇ ਦੱਸਿਆ ਕਿ ਕੱਲ ਰਾਤ ਬਰਫ ਖਿਸਕਣ ਮਗਰੋਂ ਚਾਰ ਸਕਾਈਰਾਂ ਨੇ ਅਰੋਲਾ ਇਲਾਕੇ ਦੀ ਪਹਾੜੀ ਸਥਿਤ ਇਕ ਝੋਂਪੜੀ ਛੱਡ ਦਿੱਤੀ ਸੀ। ਉਸ ਮਗਰੋਂ ਬਚਾਅ ਦਲ ਨੇ ਉਨ੍ਹਾਂ ਨੂੰ ਬਚਾ ਲਿਆ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ 40 ਸਾਲਾ ਸਥਾਨਕ ਔਰਤ ਦੀ ਸਿਅੋਨ ਹਸਪਤਾਲ ਵਿਚ ਮੌਤ ਹੋ ਗਈ। ਜਦਕਿ ਬਾਕੀ ਤਿੰਨ ਦੀ ਹਾਲਤ ਸਥਿਰ ਹੈ।


Related News