2018 ਦੌਰਾਨ ਚੀਨ ਦੀ ਆਬਾਦੀ ''ਚ 1.52 ਕਰੋੜ ਦਾ ਵਾਧਾ

01/21/2019 5:06:04 PM

ਬੀਜਿੰਗ— ਚੀਨ ਦੀ ਆਬਾਦੀ 'ਚ ਸਾਲ 2018 'ਚ 1.523 ਕਰੋੜ ਦਾ ਵਾਧਾ ਹੋਇਆ ਹੈ ਜੋ ਕਿ ਜੋ ਕਿ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਦੇਸ਼ 'ਚ ਆਬਾਦੀ ਵਾਧਾਦਰ 'ਚ ਗਿਰਾਵਟ ਦਾ ਸੰਕੇਤ ਹੈ। ਰਾਸ਼ਟਰੀ ਜਨਸੰਖਿਆ ਬਿਊਰੋ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਚੀਨ ਦੀ ਆਬਾਦੀ 2018 'ਚ 1.395 ਅਰਬ ਰਹੀ ਜੋ ਉਸ ਦੇ ਪਿਛਲੇ ਸਾਲ ਦੀ ਤੁਲਨਾ 'ਚ .381 ਫੀਸਦੀ ਵਾਧੇ ਨੂੰ ਦਰਸ਼ਾਉਂਦੀ ਹੈ। ਕੁਲ ਆਬਾਦੀ 'ਚ ਪੁਰਸ਼ ਔਰਤਾਂ ਤੋਂ ਤਿੰਨ ਕਰੋੜ ਜ਼ਿਆਦਾ ਹਨ। ਇਸ ਨੂੰ ਹਾਲ ਹੀ 'ਚ ਛੱਡੀ ਗਈ ਇਕ ਬੱਚਾ ਨੀਤੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਇਸ ਨੀਤੀ ਤਹਿਤ ਸੰਸਕ੍ਰਿਤਿਕ ਕਾਰਨਾਂ ਕਰਕੇ ਲੜਕੀਆਂ ਦੀ ਥਾਂ ਲੜਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਸੀ।

ਸਰਕਾਰ ਦਾ ਅਨੁਮਾਨ ਹੈ ਕਿ ਚੀਨ ਦੀ ਆਬਾਦੀ 2029 'ਚ ਸਭ ਤੋਂ ਜ਼ਿਆਦਾ 1.442 ਅਰਬ ਹੋ ਜਾਵੇਗੀ, ਜਿਸ ਤੋਂ ਅਗਲੇ ਸਾਲ ਤੋਂ ਬਾਅਦ ਹੀ ਇਸ 'ਚ ਗਿਰਾਵਟ ਸ਼ੁਰੂ ਹੋ ਜਾਵੇਗੀ। ਦੁਨੀਆ ਦੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਦੇ ਆਬਾਦੀ ਵਾਧੇ 'ਚ ਵੀ ਗਿਰਾਵਟ ਆਈ ਹੈ। ਸੰਯੁਕਤ ਰਾਸ਼ਟਰ ਦੇ ਅਨੁਮਾਨ ਦੇ ਆਧਾਰ 'ਤੇ ਇਸ ਮਹੀਨੇ ਇਸ ਦੀ ਕੁਲ ਆਬਾਦੀ 1.362 ਹੋ ਜਾਵੇਗੀ। ਚੀਨ ਦੀ ਆਬਾਦੀ 'ਚ ਇਕ ਬੱਚਾ ਨੀਤੀ ਖਤਮ ਹੋਣ ਤੋਂ ਬਾਅਦ 2016 ਤੇ 2017 ਵਿਚਾਲੇ 1.7 ਕਰੋੜ ਦਾ ਵਾਧਾ ਹੋਇਆ।

ਦੇਸ਼ 'ਚ ਬਜ਼ੁਰਗਾਂ ਦੀ ਦੇਖਭਾਲ ਦੇਸ਼ ਲਈ ਲਗਾਤਾਰ ਵਧਦੀ ਹੋਈ ਚਿੰਤਾ ਹੈ ਕਿਉਂਕਿ ਕੰਮਕਾਜੀ ਆਬਾਦੀ ਦੀ ਔਸਤ ਲਗਾਤਾਰ ਡਿੱਗ ਰਹੀ ਹੈ। ਚੀਨੀ ਲਗਾਤਾਰ ਉੱਚ ਜੀਵਨ ਪੱਧਰ, ਸਿੱਖਿਆ ਤੇ ਸਿਹਤ ਦੇਖਭਾਲ ਦਾ ਲਾਭ ਚੁੱਕ ਰਹੇ ਹਨ ਪਰ ਅਮੀਰਾਂ ਤੇ ਗਰੀਬਾਂ ਵਿਚਾਲੇ ਵਧਦੀ ਖੱਡ ਦੇ ਮੱਦੇਨਜ਼ਰ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਅਮੀਰ ਹੋਣ ਤੋਂ ਪਹਿਲਾਂ ਹੀ ਬੁੱਢਾ ਹੋ ਜਾਵੇਗਾ ਮਤਲਬ ਬੁੱਢਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਵੇਗੀ।


Baljit Singh

Content Editor

Related News