300 ਅਰਬ ਡਾਲਰ ਦਾ ਮਹਾ-ਘਪਲਾ: ਚੀਨੀ ਕੰਪਨੀ ਦੇ ਸੰਸਥਾਪਕ ਨੇ ਅਦਾਲਤ 'ਚ ਕਬੂਲਿਆ ਗੁਨਾਹ
Tuesday, Apr 14, 2026 - 04:40 PM (IST)
ਬਿਜ਼ਨੈੱਸ ਡੈਸਕ : ਚੀਨ ਦੀ ਦਿੱਗਜ ਰੀਅਲ ਅਸਟੇਟ ਕੰਪਨੀ 'ਚਾਈਨਾ ਏਵਰਗ੍ਰਾਂਡੇ ਗਰੁੱਪ' (China Evergrande Group) ਦੇ ਸੰਸਥਾਪਕ ਹੁਈ ਕਾ ਯਾਨ (Hui Ka Yan), ਜਿਨ੍ਹਾਂ ਨੂੰ ਸ਼ੂ ਜਿਆਯਿਨ ਵੀ ਕਿਹਾ ਜਾਂਦਾ ਹੈ, ਨੇ ਅਦਾਲਤ ਵਿੱਚ ਕਈ ਗੰਭੀਰ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਈ ਕਾ ਯਾਨ ਨੇ ਅਦਾਲਤ ਵਿੱਚ ਧੋਖਾਧੜੀ, ਰਿਸ਼ਵਤਖੋਰੀ, ਜਨਤਾ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਅਤੇ ਫੰਡਾਂ ਦੀ ਗਲਤ ਵਰਤੋਂ ਵਰਗੇ ਇਲਜ਼ਾਮਾਂ ਵਿੱਚ ਖੁਦ ਨੂੰ ਦੋਸ਼ੀ ਮੰਨਿਆ ਹੈ। ਸੁਣਵਾਈ ਦੌਰਾਨ ਹੁਈ ਕਾ ਯਾਨ ਨੇ ਆਪਣੇ ਕੀਤੇ 'ਤੇ ਪਛਤਾਵਾ ਵੀ ਪ੍ਰਗਟਾਇਆ। ਉਨ੍ਹਾਂ 'ਤੇ ਨਿਯਮਾਂ ਦੇ ਉਲਟ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਅਤੇ ਵਿੱਤੀ ਗੜਬੜੀਆਂ ਦੇ ਵੀ ਦੋਸ਼ ਹਨ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਦੱਸ ਦੇਈਏ ਕਿ ਹੁਈ ਨੂੰ ਸਤੰਬਰ 2023 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਹੁਣ ਅਦਾਲਤ ਨੇ ਕਿਹਾ ਹੈ ਕਿ ਮਾਮਲੇ ਵਿੱਚ ਅੰਤਿਮ ਫੈਸਲਾ ਬਾਅਦ ਵਿੱਚ ਸੁਣਾਇਆ ਜਾਵੇਗਾ। ਦੁਨੀਆ ਦੀ ਸਭ ਤੋਂ ਕਰਜ਼ਾਈ ਕੰਪਨੀ ਏਵਰਗ੍ਰਾਂਡੇ ਕੰਪਨੀ ਕਿਸੇ ਸਮੇਂ ਦੁਨੀਆ ਦੀ ਸਭ ਤੋਂ ਵੱਧ ਕਰਜ਼ੇ ਵਿੱਚ ਡੁੱਬੀ ਕੰਪਨੀ ਸੀ, ਜਿਸ 'ਤੇ 300 ਅਰਬ ਡਾਲਰ ਤੋਂ ਵੱਧ ਦੀ ਦੇਣਦਾਰੀ ਸੀ। ਸਾਲ 2024 ਵਿੱਚ ਹਾਂਗਕਾਂਗ ਦੀ ਅਦਾਲਤ ਨੇ ਕੰਪਨੀ ਨੂੰ ਖਤਮ (ਲਿਕਵੀਡੇਸ਼ਨ) ਕਰਨ ਦੇ ਹੁਕਮ ਦਿੱਤੇ ਸਨ ਅਤੇ 2025 ਵਿੱਚ ਇਸ ਦੇ ਸ਼ੇਅਰ ਸਟਾਕ ਐਕਸਚੇਂਜ ਤੋਂ ਵੀ ਹਟਾ ਦਿੱਤੇ ਗਏ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਚੀਨੀ ਆਰਥਿਕਤਾ 'ਤੇ ਡੂੰਘਾ ਅਸਰ
ਇਹ ਸੰਕਟ ਚੀਨ ਦੇ ਰੀਅਲ ਅਸਟੇਟ ਸੈਕਟਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦਾ ਹੈ। 1990 ਦੇ ਦਹਾਕੇ ਵਿੱਚ ਸ਼ੁਰੂ ਹੋਈ ਇਹ ਕੰਪਨੀ ਬਹੁਤ ਤੇਜ਼ੀ ਨਾਲ ਵਧੀ ਸੀ, ਪਰ 2020 ਵਿੱਚ ਚੀਨ ਸਰਕਾਰ ਵੱਲੋਂ ਕਰਜ਼ੇ ਸਬੰਧੀ ਨਿਯਮਾਂ ਵਿੱਚ ਸਖ਼ਤੀ ਕਰਨ ਤੋਂ ਬਾਅਦ ਇਹ ਵਿੱਤੀ ਸੰਕਟ ਵਿੱਚ ਫਸ ਗਈ। ਇਸ ਗਿਰਾਵਟ ਨੇ ਨਾ ਸਿਰਫ਼ ਚੀਨ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਗਲੋਬਲ ਵਿੱਤੀ ਬਾਜ਼ਾਰਾਂ ਵਿੱਚ ਵੀ ਚਿੰਤਾ ਪੈਦਾ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਚੀਨ ਦੇ ਰੀਅਲ ਅਸਟੇਟ ਬੁਲਬੁਲੇ (bubble) ਦੇ ਫਟਣ ਦਾ ਸਭ ਤੋਂ ਵੱਡਾ ਸਬੂਤ ਹੈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
