'ਟਰੰਪ ਆ ਰਹੇ ਹਨ...' ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਹੋਵੇਗਾ ਖਾਤਮਾ

Friday, Nov 29, 2024 - 10:15 AM (IST)

'ਟਰੰਪ ਆ ਰਹੇ ਹਨ...' ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਹੋਵੇਗਾ ਖਾਤਮਾ

ਵਾਸ਼ਿੰਗਟਨ (ਭਾਸ਼ਾ)- ਬੰਗਲਾਦੇਸ਼ ਇਸ ਸਮੇਂ ਫਿਰਕੂ ਅੱਗ ਵਿੱਚ ਸੜ ਰਿਹਾ ਹੈ। ਹਿੰਦੂਆਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਅਜਿਹੇ 'ਚ ਅਮਰੀਕਾ ਤੋਂ ਇਕ ਵੱਡਾ ਬਿਆਨ ਆਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬਾਈਡੇਨ ਸਰਕਾਰ ਨੇ ਬੰਗਲਾਦੇਸ਼ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਹੈ। ਪਰ ਹੁਣ ਟਰੰਪ ਵ੍ਹਾਈਟ ਹਾਊਸ ਪਰਤ ਰਹੇ ਹਨ। ਉਹ ਜਲਹੀ ਦੀ ਇਸ ਸਥਿਤੀ 'ਤੇ ਕਾਬੂ ਪਾ ਲੈਣਗੇ। ਯੂ.ਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (ਯੂ.ਐਸ.ਸੀ.ਆਈ.ਆਰ.ਐਫ) ਦੇ ਸਾਬਕਾ ਕਮਿਸ਼ਨਰ ਜੌਨੀ ਮੂਰ ਨੇ ਕਿਹਾ ਹੈ ਕਿ ਅਮਰੀਕਾ ਦੀ ਬਾਈਡੇਨ ਸਰਕਾਰ ਨੇ ਬੰਗਲਾਦੇਸ਼ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਹੈ। ਇਹ ਸਮਾਂ ਸਿਰਫ਼ ਬੰਗਲਾਦੇਸ਼ ਦੀਆਂ ਘੱਟ-ਗਿਣਤੀਆਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਹੋਂਦ ਲਈ ਖ਼ਤਰੇ ਵਾਂਗ ਹੈ। ਪਰ ਟਰੰਪ ਹੁਣ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪਰ ਡੋਨਾਲਡ ਟਰੰਪ ਆਪਣੀ ਸਰਵੋਤਮ ਟੀਮ ਨਾਲ ਅਹੁਦਾ ਸੰਭਾਲਣ ਜਾ ਰਹੇ ਹਨ। ਉਨ੍ਹਾਂ ਦੀ ਟੀਮ ਅਮਰੀਕੀ ਕਦਰਾਂ-ਕੀਮਤਾਂ ਦੀ ਪੈਰੋਕਾਰ ਹੈ ਅਤੇ ਭਾਰਤ ਨੂੰ ਸਹਿਯੋਗੀ ਵਜੋਂ ਦੇਖਦੀ ਹੈ। ਮੂਰ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੌਜੂਦਾ ਅਮਰੀਕੀ ਸਰਕਾਰ ਬੰਗਲਾਦੇਸ਼ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਹਕੀਕਤ ਇਹ ਹੈ ਕਿ ਅਮਰੀਕਾ ਵਿਚ ਸਰਕਾਰ ਬਦਲਣ ਜਾ ਰਹੀ ਹੈ, ਜਿਸ ਦੀ ਬੇਮਿਸਾਲ ਵਿਦੇਸ਼ ਨੀਤੀ ਹੋਵੇਗੀ। ਪਰ ਮੈਂ ਕਹਿ ਸਕਦਾ ਹਾਂ ਕਿ ਟਰੰਪ ਵ੍ਹਾਈਟ ਹਾਊਸ ਵਾਪਸ ਆ ਰਹੇ ਹਨ ਅਤੇ ਅਮਰੀਕੀ ਕਦਰਾਂ-ਕੀਮਤਾਂ ਨਾਲ ਭਰਪੂਰ ਉਨ੍ਹਾਂ ਦੀ ਟੀਮ ਬਿਹਤਰ ਭਵਿੱਖ ਲਈ ਕੰਮ ਕਰੇਗੀ। ਟਰੰਪ ਦੀ ਇਹ ਟੀਮ ਭਾਰਤ ਨੂੰ ਇੱਕ ਮਹੱਤਵਪੂਰਨ ਸਹਿਯੋਗੀ ਵਜੋਂ ਦੇਖਦੀ ਹੈ। ਇਸ ਸਮੇਂ ਦੁਨੀਆ ਭਰ ਵਿੱਚ 50 ਤੋਂ ਵੱਧ ਜੰਗਾਂ ਚੱਲ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਦੀ ਵਧੀ ਮੁਸ਼ਕਲ, ਅਮਰੀਕਾ 'ਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ 'ਤੇ ਮੈਕਸੀਕੋ ਸਹਿਮਤ

ਦਰਅਸਲ ਮੂਰ ਨੂੰ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੇ ਵਿਚਕਾਰ ਅਮਰੀਕਾ ਦੇ ਰੁਖ ਬਾਰੇ ਪੁੱਛਿਆ ਗਿਆ ਸੀ? ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਅਜਿਹੀ ਸਥਿਤੀ ਵਿੱਚ ਬਾਈਡੇਨ ਸਰਕਾਰ ਦੇ ਮੁਕਾਬਲੇ ਟਰੰਪ ਸਰਕਾਰ ਵੱਖਰਾ ਕੀ ਕਰੇਗੀ? ਇਸ 'ਤੇ ਉਨ੍ਹਾਂ ਕਿਹਾ ਕਿ ਦੁਨੀਆ 'ਚ ਅਜਿਹੀ ਕੋਈ ਚੁਣੌਤੀ ਨਹੀਂ ਹੈ ਜਿਸ ਦਾ ਹੱਲ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਮਨੁੱਖੀ ਅਧਿਕਾਰਾਂ ਵਿੱਚੋਂ ਧਾਰਮਿਕ ਆਜ਼ਾਦੀ ਸਭ ਤੋਂ ਵੱਡੀ ਤਰਜੀਹ ਸੀ। ਕਈ ਤਰੀਕਿਆਂ ਨਾਲ ਇਹ ਸਾਡੀ ਵਿਦੇਸ਼ ਨੀਤੀ ਦਾ ਕੇਂਦਰ ਸੀ। ਇਸ ਵਾਰ ਵੀ ਤੁਹਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ। ਤੁਸੀਂ ਅਮਰੀਕਾ ਅਤੇ ਭਾਰਤ ਵਿਚਾਲੇ ਅਜਿਹਾ ਸਹਿਯੋਗ ਦੇਖੋਗੇ, ਜੋ ਹੁਣ ਤੱਕ ਨਹੀਂ ਦੇਖਿਆ ਗਿਆ ਸੀ। ਦੱਸ ਦੇਈਏ ਕਿ ਹਿੰਦੂ ਧਾਰਮਿਕ ਨੇਤਾ ਚਿਨਮੋਏ ਕ੍ਰਿਸ਼ਨ ਦਾਸ ਨੂੰ 25 ਨਵੰਬਰ ਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬੰਗਲਾਦੇਸ਼ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਅਤੇ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਚਿਨਮੋਏ ਦਾਸ ਦੇ ਸਮਰਥਕ ਸੜਕਾਂ 'ਤੇ ਉਤਰ ਆਏ ਅਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-'ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇੱਕ ਬਿਆਨ ਜਾਰੀ ਕਰਕੇ ਬੰਗਲਾਦੇਸ਼ ਵਿੱਚ ਚਿਨਮਯ ਕ੍ਰਿਸ਼ਨਾ ਦਾਸ ਦੀ ਗ੍ਰਿਫ਼ਤਾਰੀ ਅਤੇ ਉਸ ਨੂੰ ਜ਼ਮਾਨਤ ਨਾ ਦਿੱਤੇ ਜਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਹ ਮਾਮਲਾ ਬੰਗਲਾਦੇਸ਼ ਵਿੱਚ ਕੱਟੜਪੰਥੀ ਤੱਤਾਂ ਵੱਲੋਂ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੌਰਾਨ ਸਾਹਮਣੇ ਆਇਆ ਹੈ। ਘੱਟ ਗਿਣਤੀਆਂ ਦੇ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਅੱਗ ਲਗਾਉਣ ਅਤੇ ਲੁੱਟਣ ਦੇ ਨਾਲ-ਨਾਲ ਚੋਰੀ ਅਤੇ ਤੋੜ-ਫੋੜ ਅਤੇ ਹਿੰਦੂ ਮੰਦਰਾਂ ਦੀ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News