ਸਿਹਤ ਸੁਧਾਰ ਅਤੇ ਨਿਗਰਾਨੀ ਲਈ ‘ਸਮਾਰਟ ਟਾਇਲਟ’

11/15/2019 9:31:42 PM

ਵੇਰੀਏਬਲ (ਅਨਸ)-ਸਮਾਰਟ ਟੈਕਨਾਲੋਜੀ ਸਿਹਤ ਸੁਧਾਰ ਅਤੇ ਨਿਗਰਾਨੀ ਦੀ ਸਮਰੱਥਾ ਨੂੰ ਬਦਲ ਰਹੀ ਹੈ ਪਰ ਇਕ ਯਕੀਨੀ ਤੌਰ ’ਤੇ ਘੱਟ ਤਕਨੀਕ ਵਾਲੀ ਚੀਜ਼ ‘ਬਮਬਲ ਟਾਇਲਟ’ ਉਨ੍ਹਾਂ ਸਾਰਿਆਂ ਨੂੰ ਬਿਹਤਰ ਬਣਾਉਣ ਦੇ ਸਮਰੱਥ ਹੋ ਸਕਦੀ ਹੈ। ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਰਿਸਰਚ ਗਰੁੱਪ ਕੂਨ ਇਕ ਅਜਿਹਾ ਟਾਇਲਟ ਡਿਜ਼ਾਈਨ ਕਰ ਰਿਹਾ ਹੈ, ਜਿਸ ਵਿਚ ਇਕ ਪੋਰਟੇਬਲ ਮਾਸ ਸਪੈਕਟ੍ਰੋਮੀਟਰ ਸ਼ਾਮਲ ਹੋਵੇਗਾ। ਇਹ ਵੱਖ-ਵੱਖ ਵਿਸ਼ਿਆਂ ’ਤੇ ਇੰਡਵਿਜ਼ੁਅਲ ਅਤੇ ਪ੍ਰੋਸੈੱਸ ਸੈਂਪਲਸ ਦੀ ਪਛਾਣ ਕਰ ਸਕੇਗਾ। ਕੂਨ ਦਾ ਇਹ ਵੀ ਮੰਨਣਾ ਹੈ ਕਿ ‘ਸਮਾਰਟ ਟਾਇਲਟ’ ਕਾਂਸੈਪਟ ਦੇ ਮੁਖੀ ਆਬਾਦੀ ਪ੍ਰਭਾਵੀ ਵੀ ਹੋ ਸਕਦੇ ਹਨ।
ਨੇਚਰ ਡਿਜੀਟਲ ਮੈਡੀਸਨ ਜਰਨਲ ’ਚ ਛਪੇ ਅਧਿਐਨ ’ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਆਫ ਵਿਸਕਾਨਸਿਨ-ਮੈਡੀਸਨ ਅਤੇ ਮੋਰਗ੍ਰਾਜ ਇੰਸਟੀਚਿਊਟ ਫਾਰ ਰਿਸਰਚ ਦੇ ਖੋਜਕਾਰ ਦਵਾਈ ਨੂੰ ਅਮਲ ’ਚ ਲਿਆਉਣ ਲਈ ਯੂਰਿਨ (ਮੂਤਰ) ’ਚ ਪਾਏ ਜਾਣ ਵਾਲੇ ਮੈਟਾਬੋਲਿਕ ਹੈਲਥ ਇਨਫਾਰਮੇਸ਼ਨ ’ਤੇ ਕੰਮ ਕਰ ਰਹੇ ਹਨ।

ਅਧਿਐਨ ਦੇ ਮੁਖੀ ਜੋਸ਼ੁਆ ਕੂਨ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਇਕ ਅਜਿਹੀ ਟਾਇਲਟ ਨੂੰ ਡਿਜ਼ਾਈਨ ਕਰ ਸਕਦੇ ਹਾਂ, ਜੋ ਯੂਰਿਨ ਦਾ ਸੈਂਪਲ ਲੈ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਅਸਲੀ ਚੁਣੌਤੀ ਇਹ ਹੈ ਕਿ ਅਸੀਂ ਇੰਸਟਰੂਮੈਂਟ ਨੂੰ ਸਰਲ, ਸਸਤਾ ਅਤੇ ਲੋੜ ਮੁਤਾਬਕ ਬਣਾਉਣ ਲਈ ਇਸ ’ਚ ਨਿਵੇਸ਼ ਕਰਨ ਜਾ ਰਹੇ ਹਾਂ ਅਤੇ ਇਸ ਦੇ ਲਈ ਜਾਂ ਤਾਂ ਬਹੁਤ ਦੂਰ ਤਕ ਜਾਣਾ ਹੋਵੇਗਾ ਜਾਂ ਬਿਲਕੁਲ ਨਹੀਂ ਹੋ ਸਕੇਗਾ। ਯੂਰਿਨ ’ਚ ਇਕ ਵਿਅਕਤੀ ਦੀਆਂ ਪੋਸ਼ਣ ਸਬੰਧੀ ਆਦਤਾਂ, ਕਸਰਤ, ਦਵਾਈ ਦੀ ਵਰਤੋਂ, ਨੀਂਦ ਦੇ ਪੈਟਰਨ ਅਤੇ ਹੋਰ ਜੀਵਨਸ਼ੈਲੀ ਬਦਲਾਂ ਦਾ ਇਕ ਤਰਲ ਇਤਿਹਾਸ ਹੁੰਦਾ ਹੈ। ਯੂਰਿਨ ’ਚ 600 ਤੋਂ ਵੱਧ ਮੈਟਾਬਾਲਿਕ ਲਿੰਕ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਜਾਨਲੇਵਾ ਬੀਮਾਰੀ ਵਰਗੇ ਕੈਂਸਰ, ਸ਼ੂਗਰ ਅਤੇ ਕਿਡਨੀ ਰੋਗ ਸ਼ਾਮਲ ਹਨ।


Sunny Mehra

Content Editor

Related News