ਉੜਮੁੜ ਬਾਜ਼ਾਰ ਵਿਚ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Tuesday, Oct 03, 2023 - 11:57 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਚੋਰਾਂ ਨੇ ਬੀਤੀ ਰਾਤ ਉੜਮੁੜ ਬਾਜ਼ਾਰ ਵਿਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸਮਾਨ ਚੋਰੀ ਕਰ ਲਿਆ। ਚੋਰਾਂ ਨੇ ਪਰਵਿੰਦਰ ਸਿੰਘ ਅਤੇ ਇੰਸਰਪਾਲ ਸਿੰਘ ਦੇ ਪੰਜਾਬ ਬੂਟ ਹਾਊਸ ਵਿਚੋਂ ਲਗਭਗ 32 ਹਜ਼ਾਰ ਰੁਪਏ ਦੀ ਨਗਦੀ ਅਤੇ ਬੂਟ ਚੋਰੀ ਕਰ ਲਏ। ਇਸ ਤੋਂ ਇਲਾਵਾ ਅਭੀ ਪਾਸੀ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਵਿਚੋਂ ਕੀਮਤੀ ਕੱਪੜੇ ਅਤੇ 7 ਹਜ਼ਾਰਾਂ ਦੀ ਨਗਦੀ ਚੋਰੀ ਕਰ ਲਈ।
ਇਸੇ ਤਰ੍ਹਾਂ ਗਰੋਵਰ ਸ਼ੂ ਸਟੋਰ ਦੇ ਮਾਲਿਕ ਗਗਨਦੀਪ ਗਰੋਵਰ ਨੇ ਦੱਸਿਆ ਕਿ ਉਸਦੀ ਦੁਕਾਨ ਵਿਚੋਂ ਲਗਭਗ 3 ਹਜ਼ਾਰ ਰੁਪਏ ਅਤੇ ਕੁਝ ਜੁੱਤੀਆਂ ਚੋਰੀ ਹੋਈਆਂ ਹਨ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।