ਦੋਸਤ ਵੱਲੋਂ ਵੱਧ ਨਸ਼ਾ ਦੇਣ ''ਤੇ ਨੌਜਵਾਨ ਦੀ ਮੌਤ

Saturday, Jul 20, 2024 - 01:12 PM (IST)

ਦੋਸਤ ਵੱਲੋਂ ਵੱਧ ਨਸ਼ਾ ਦੇਣ ''ਤੇ ਨੌਜਵਾਨ ਦੀ ਮੌਤ

ਦਸੂਹਾ (ਝਾਵਰ) : ਪਿੰਡ ਟੇਰਕਿਆਣਾ ਦੇ ਇਕ ਨੌਜਵਾਨ ਲਖਵਿੰਦਰ ਸਿੰਘ ਦੀ ਨਸ਼ੇ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਟੇਰਕਿਆਣਾ ਦੇ ਨਿਰਮਲ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਅਪਣੇ ਬਿਆਨਾਂ ਵਿਚ ਕਿਹਾ ਕਿ ਮ੍ਰਿਤਕ ਲਖਵਿੰਦਰ ਸਿੰਘ ਉਸ ਦਾ ਭਤੀਜਾ ਹੈ ਅਤੇ ਉਹ ਅਪਣੀ ਭੈਣ ਅਮਰਜੀਤ ਕੌਰ ਵਾਸੀ ਵੱਡੀ ਮਿਆਣੀ ਕੋਰ ਰਹਿੰਦਾ ਸੀ ਪਰ ਉਸ ਦੇ ਦੋਸਤ ਲਵਪ੍ਰੀਤ ਸਿੰਘ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਕਿੱਧਰੇ ਲੈ ਗਿਆ।

ਇਸ ਦੌਰਾਨ ਉਕਤ ਨੇ ਉਸ ਦੇ ਭਤੀਜੇ ਲ਼ਖਵਿੰਦਰ ਸਿੰਘ ਨੂੰ ਵੱਧ ਨਸ਼ਾ ਦੇ ਦਿੱਤਾ ਜਿਸ ਕਾਰਨ ਉਸ ਦੀ ਉਸਮਾਨਸਹੀਦ ਨਜ਼ਦੀਕ ਮੌਤ ਹੋ ਗਈ ਅਤੇ ਲਵਪ੍ਰੀਤ ਸਿੰਘ ਫਰਾਰ ਹੋ ਗਿਆ। ਇਸ ਸੰਬੰਧੀ ਲਵਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


author

Gurminder Singh

Content Editor

Related News