ਭਗਵਾਨ ਗਣੇਸ਼ ਦੀ ਕਿਰਪਾ ਨਾਲ 4 ਰਾਸ਼ੀਆਂ ਲਈ ਬਣ ਰਿਹੈ ਸ਼ੁਭ ਸੰਯੋਗ, ਰੁਕੇ ਹੋਏ ਕੰਮ ਹੋਣਗੇ ਪੂਰੇ

Friday, Sep 18, 2026 - 04:07 AM (IST)

ਭਗਵਾਨ ਗਣੇਸ਼ ਦੀ ਕਿਰਪਾ ਨਾਲ 4 ਰਾਸ਼ੀਆਂ ਲਈ ਬਣ ਰਿਹੈ ਸ਼ੁਭ ਸੰਯੋਗ, ਰੁਕੇ ਹੋਏ ਕੰਮ ਹੋਣਗੇ ਪੂਰੇ

ਨਵੀਂ ਦਿੱਲੀ : ਦੇਸ਼ ਭਰ ਵਿੱਚ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ ਘਰਾਂ, ਮੰਦਰਾਂ ਅਤੇ ਪੰਡਾਲਾਂ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰਕੇ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। ਧਾਰਮਿਕ ਮਾਨਤਾ ਅਨੁਸਾਰ, ਗਣੇਸ਼ ਚਤੁਰਥੀ ਤੋਂ ਅਨੰਤ ਚਤੁਰਦਸ਼ੀ ਤੱਕ ਚੱਲਣ ਵਾਲੇ ਇਸ ਮਹਾਪਰਵ ਦੌਰਾਨ ਭਗਵਾਨ ਗਣੇਸ਼ ਆਪਣੇ ਭਗਤਾਂ ਨੂੰ ਆਸ਼ੀਰਵਾਦ ਦੇਣ ਲਈ ਧਰਤੀ 'ਤੇ ਆਉਂਦੇ ਹਨ। ਜੋਤਿਸ਼ ਵਿਗਿਆਨੀਆਂ ਅਨੁਸਾਰ ਗਣਪਤੀ ਮਹਾਰਾਜ ਨੂੰ ਚਾਰ ਰਾਸ਼ੀਆਂ ਬਹੁਤ ਪਿਆਰੀਆਂ ਹੁੰਦੀਆਂ ਹਨ। ਇਸ ਗਣੇਸ਼ ਉਤਸਵ ਦੌਰਾਨ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਅਨੰਤ ਚਤੁਰਦਸ਼ੀ ਤੱਕ ਸ਼ੁਭ ਨਤੀਜੇ, ਬੁੱਧੀ ਅਤੇ ਸਾਹਸ ਵਿੱਚ ਵਾਧਾ, ਅਟਕੇ ਕੰਮਾਂ ਵਿੱਚ ਸਫਲਤਾ, ਵਪਾਰ ਵਿੱਚ ਲਾਭ ਅਤੇ ਨੌਕਰੀ ਵਿੱਚ ਤਰੱਕੀ ਦੇ ਖਾਸ ਮੌਕੇ ਮਿਲ ਸਕਦੇ ਹਨ।

ਇਨ੍ਹਾਂ 4 ਰਾਸ਼ੀਆਂ 'ਤੇ ਰਹੇਗੀ ਗਣਪਤੀ ਬੱਪਾ ਦੀ ਵਿਸ਼ੇਸ਼ ਕਿਰਪਾ
ਮੇਖ ਰਾਸ਼ੀ : ਗਣਪਤੀ ਬੱਪਾ ਦੇ ਆਸ਼ੀਰਵਾਦ ਨਾਲ ਮੇਖ ਰਾਸ਼ੀ ਵਾਲਿਆਂ ਦੇ ਬੁੱਧੀ ਅਤੇ ਸਾਹਸ ਵਿੱਚ ਵਾਧਾ ਹੋਵੇਗਾ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋ ਸਕਦੇ ਹਨ। ਨੌਕਰੀਪੇਸ਼ਾ ਲੋਕਾਂ ਲਈ ਪ੍ਰਮੋਸ਼ਨ ਅਤੇ ਆਮਦਨ ਵਿੱਚ ਵਾਧੇ ਦੇ ਯੋਗ ਬਣ ਰਹੇ ਹਨ, ਜਿਸ ਨਾਲ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।

ਮਿਥੁਨ ਰਾਸ਼ੀ : ਮਿਥੁਨ ਰਾਸ਼ੀ ਦੇ ਸੁਆਮੀ ਬੁਧ ਗ੍ਰਹਿ ਹਨ, ਜਿਨ੍ਹਾਂ ਦਾ ਜੋਤਿਸ਼ ਵਿੱਚ ਭਗਵਾਨ ਗਣੇਸ਼ ਨਾਲ ਸਬੰਧ ਮੰਨਿਆ ਜਾਂਦਾ ਹੈ। ਗਣਪਤੀ ਦੀ ਕਿਰਪਾ ਨਾਲ ਵਪਾਰੀਆਂ ਨੂੰ ਵੱਡੀਆਂ ਡੀਲਾਂ ਤੋਂ ਚੰਗਾ ਲਾਭ ਮਿਲ ਸਕਦਾ ਹੈ। ਬਾਣੀ ਦਾ ਪ੍ਰਭਾਵ ਵਧੇਗਾ ਅਤੇ ਮਹੱਤਵਪੂਰਨ ਫੈਸਲੇ ਲੈਣ ਵਿੱਚ ਸਫਲਤਾ ਮਿਲੇਗੀ।

ਕੰਨਿਆ ਰਾਸ਼ੀ : ਇਸ ਰਾਸ਼ੀ ਦੇ ਸੁਆਮੀ ਵੀ ਬੁਧ ਗ੍ਰਹਿ ਹੀ ਹਨ। ਭਗਵਾਨ ਗਣੇਸ਼ ਦੀ ਕਿਰਪਾ ਨਾਲ ਜੀਵਨ ਵਿੱਚੋਂ ਨਕਾਰਾਤਮਕ ਊਰਜਾ ਖਤਮ ਹੋਵੇਗੀ। ਅਟਕੇ ਹੋਏ ਕੰਮ ਪੂਰੇ ਹੋਣਗੇ ਅਤੇ ਆਰਥਿਕ ਲਾਭ ਮਿਲਣ ਨਾਲ ਵਿੱਤੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਵੇਗੀ।

ਮੀਨ ਰਾਸ਼ੀ : ਮੀਨ ਰਾਸ਼ੀ ਦੇ ਜਾਤਕਾਂ ਦੇ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਮੁਸ਼ਕਲਾਂ ਤੋਂ ਉੱਭਰਨ ਦੀ ਸ਼ਕਤੀ ਮਿਲੇਗੀ। ਇਸ ਰਾਸ਼ੀ ਦੇ ਵਿਦਿਆਰਥੀਆਂ ਲਈ ਇਹ ਸਮਾਂ ਬਹੁਤ ਸ਼ੁਭ ਰਹੇਗਾ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਸਫਲਤਾ ਹਾਸਲ ਹੋਵੇਗੀ।
 


author

Inder Prajapati

Content Editor

Related News