ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Thursday, Mar 23, 2023 - 01:51 AM (IST)

ਮੇਖ : ਸਿਤਾਰਾ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਅਤੇ ਨੁਕਸਾਨ ਵਾਲਾ, ਖਰਚਿਆਂ ਦਾ ਜ਼ੋਰ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ, ਸਫਲਤਾ ਸਾਥ ਦੇਵੇਗੀ।
ਬ੍ਰਿਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਹਾਲਾਤ ਕਮਜ਼ੋਰ ਬਣਨਗੇ, ਨੁਕਸਾਨ ਦਾ ਡਰ।
ਮਿਥੁਨ : ਸਿਤਾਰਾ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤਮਾਣ ਵਾਲਾ, ਸ਼ਤਰੂ ਕਮਜ਼ੋੋਰ ਰਹਣਗੇ ਪਰ ਬਾਅਦ ’ਚ ਸਿਤਾਰਾ ਵਪਾਰਕ ਕੰਮਾਂ ਨੂੰ ਬਿਹਤਰ ਬਣਾਉਣ ਵਾਲਾ ਬਣੇਗਾ।
ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ, ਮੋਰੇਲ ਬੂਸਟਿੰਗ ਬਣੀ ਰਹੇਗੀ।
ਸਿੰਘ : ਸਿਤਾਰਾ ਦੁਪਹਿਰ ਤੱਕ ਪੇਟ ਨੂੰ ਅਪਸੈੱਟ ਰੱਖਣ ਅਤੇ ਮਨ ਨੂੰ ਡਿਸਟਰਬ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।
ਕੰਨਿਆ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਬਿਹਤਰ ਰੱਖਣ ਅਤੇ ਕਿਸੇ ਉਲਝੇ ਵਿਗੜੇ ਕੰਮ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।
ਤੁਲਾ : ਸਿਤਾਰਾ ਦੁਪਹਿਰ ਤੱਕ ਵਿਪ੍ਰੀਤ ਹਾਲਾਤ ਬਣਾਉਣ ਅਤੇ ਉਲਝਣਾਂ-ਮੁਸ਼ਕਲਾਂ ਨੂੰ ਜਗਾਈ ਰੱਖਣ ਵਾਲਾ ਪਰ ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਬਿਹਤਰ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਣਗੀਆਂ, ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ ਪਰ ਬਾਅਦ ’ਚ ਸਮਾਂ ਟੈਨਸ਼ਨ ਪ੍ਰੇਸ਼ਾਨੀ ਵਾਲਾ ਬਣੇਗਾ।
ਧਨ : ਸਿਤਾਰਾ ਦੁਪਹਿਰ ਤੱਕ ਜ਼ਮੀਨੀ ਕੰਮਾਂ ਲਈ ਯਤਨਾਂ ’ਚ ਸਫਲਤਾ ਦੇਵੇਗਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਵੀ ਬਿਹਤਰੀ ਹੋਵੇਗੀ।
ਮਕਰ : ਦੁਪਹਿਰ ਤੱਕ ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਦੀ ਤਾਕਤ ਬਣੀ ਰਹੇਗੀ,ਫਿਰ ਬਾਅਦ ’ਚ ਕਿਸੇ ਉਲਝੇ ਕੰਮ ਨੂੰ ਸੰਵਾਰਨ ਵਾਲਾ ਸਮਾਂ ਬਣੇਗਾ।
ਕੁੰਭ : ਸਿਤਾਰਾ ਦੁਪਹਿਰ ਤੱਕ ਕਿਸੇ ਕੰਮਕਾਜੀ ਕੰਮ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਫਿਰ ਬਾਅਦ ’ਚ ਸਮਾਂ ਆਪ ਨੂੰ ਐਕਟਿਵ ਰੱਖੇਗਾ।
ਮੀਨ : ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਕਾਰੋਬਾਰੀ ਟੂਰਿੰਗ ਵੀ ਲਾਭ ਦੇਵੇਗੀ, ਵੈਸੇ ਆਪ ਜਨਰਲ ਤੌਰ ’ਤੇ ਪ੍ਰਭਾਵੀ ਰਹੋਗੇ।
23 ਮਾਰਚ 2023, ਵੀਰਵਾਰ
ਚੇਤ ਸੁਦੀ ਤਿੱਥੀ ਦੂਜ (ਸ਼ਾਮ 6.21 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮੀਨ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080,ਚੇਤ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 2 (ਚੇਤ), ਹਿਜਰੀ ਸਾਲ 1444, ਮਹੀਨਾ : ਸ਼ਬਾਨ, ਤਰੀਕ : 30, ਸੂਰਜ ਉਦੇ ਸਵੇਰੇ 6.32 ਵਜੇ, ਸੂਰਜ ਅਸਤ ਸ਼ਾਮ 6.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਦੁਪਹਿਰ 2.09 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ : ਏਂਦਰ (23-24 ਮੱਧ ਰਾਤ 3.42 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮੀਨ ਰਾਸ਼ੀ ’ਤੇ (ਦੁਪਹਿਰ 2.09 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਦੁਪਹਿਰ 2.09 ਤੱਕ), ਦੁਪਹਿਰ 2.09 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗੇਨਿਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਬਲਿਦਾਨ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)