ਕੁੰਭ ਰਾਸ਼ੀ ਵਾਲਿਆਂ ਦੀ ਅਰਥ ਦਸ਼ਾ ਤਸੱਲੀਬਖਸ਼ ਰਹੇਗੀ, ਦੇਖੋ ਆਪਣੀ ਰਾਸ਼ੀ

Monday, Mar 24, 2025 - 06:35 AM (IST)

ਕੁੰਭ ਰਾਸ਼ੀ ਵਾਲਿਆਂ ਦੀ ਅਰਥ ਦਸ਼ਾ ਤਸੱਲੀਬਖਸ਼ ਰਹੇਗੀ, ਦੇਖੋ ਆਪਣੀ ਰਾਸ਼ੀ

ਮੇਖ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਖੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਬ੍ਰਿਖ : ਸਿਤਾਰਾ ਸਵੇਰ ਤੱਕ ਪੇਟ ਲਈ ਕਮਜ਼ੋਰ, ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਅਤੇ ਸਫਲਤਾ ਮਿਲੇਗੀ, ਮਨੋਬਲ-ਪੈਠ ਬਣੀ ਰਹੇਗੀ।
ਮਿਥੁਨ : ਸਿਤਾਰਾ ਸ਼ਾਮ ਤੱਕ ਬਿਹਤਰ ਇੱਜ਼ਤ ਮਾਣ ਬਣਿਆ ਰਹੇਗਾ, ਪਰ ਬਾਅਦ ’ਚ ਖਾਣ-ਪੀਣ ’ਚ ਸੰਜਮ ਵਰਤਨਾ ਜ਼ਰੂਰੀ, ਸਫਰ ਵੀ ਟਾਲ ਦੇਣਾ ਸਹੀ ਰਹੇਗੀ।
ਕਰਕ : ਸਵੇਰੇ ਤੱਕ ਸਮਾਂ ਕਮਜ਼ੋਰ ਅਤੇ ਮਨ ਨੂੰ ਅਸ਼ਾਂਤ-ਪ੍ਰੇਸ਼ਾਨ ਰਖੇਗਾ, ਪਰ ਕੰਮਕਾਜ ਦੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।
ਸਿੰਘ : ਸਵੇਰ ਤੱਕ ਸਮਾਂ ਜਨਰਲ ਹਾਲਾਤ ਅਨੁਕੂਲ ਰਖੇਗਾ, ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਦੁਸ਼ਮਣ ਉਭਰ ਸਿਮਟ ਕੇ ਮੁਸ਼ਕਿਲਾਂ, ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਕੰਨਿਆ : ਸਵੇਰੇ ਤੱਕ ਸਮਾਂ ਸਫਲਤਾ ਅਤੇ ਇੱਜ਼ਤ ਮਾਣ ਵਧਾਉਣ ਵਾਲਾ, ਫਿਰ  ਬਾਅਦ ’ਚ ਕੰਮਕਾਜੀ ਦਸ਼ਾ ਸੁਧਰੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਤੁਲਾ : ਸਵੇਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ, ਪਰ ਬਾਅਦ ’ਚ ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਚੰਗੀ ਰਿਟਰਨ ਦੇਣਗੇ।
ਬ੍ਰਿਸ਼ਚਕ  : ਸਿਤਾਰਾ ਸਵੇਰ ਤੱਕ ਕਾਰੋਬਾਰੀ ਦਸ਼ਾ ਬਿਹਤਰ ਰਖੇਗਾ, ਫਿਰ ਬਾਅਦ ’ਚ ਆਪ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹਿਣਗੇ।
ਧਨ : ਲੋਹਾ, ਲੋਹਾ ਮਸ਼ੀਨਰੀ ਲੋਹੇ ਦੇ ਕਲਪੁਰਜ਼ਿਆਂ, ਹਾਰਡ-ਵੇਅਰ, ਸਟੀਲ, ਫਰਨੀਚਰ, ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਸਿਤਾਰਾ ਸਵੇਰ ਤੱਕ ਠੀਕ ਨਹੀਂ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਠੀਕ ਕਰਨਾ ਚਾਹੀਦਾ, ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।
ਕੁੰਭ : ਸਿਤਾਰਾ ਸਵੇਰ ਤੱਕ ਅਰਥ ਦਸ਼ਾ ਸੰਤੋਖਜਨਕ, ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਉਭਰਨ-ਸਿਮਟਣ ਦਾ ਡਰ ਰਹੇਗਾ।
ਮੀਨ : ਸਿਤਾਰਾ ਸਵੇਰ ਤੱਕ ਸਫਲਤਾ ਦੇਣ ਵਾਲਾ ਅਤੇ  ਹਰ ਫਰੰਟ ਤੇ ਕਦਮ ਬੜ੍ਹਤ ਵਲ ਰੱਖਣ ਵਾਲਾ, ਪਰ ਬਾਅਦ ’ਚ ਸਮਾਂ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਬਣੇਗਾ।

24 ਮਾਰਚ 2025, ਸੋਮਵਾਰ
ਚੇਤ ਕ੍ਰਿਸ਼ਨ ਤਿੱਥੀ ਦਸ਼ਮੀ (ਸਵੇਰੇ 5.06 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮੀਨ ’ਚ 
ਚੰਦਰਮਾ     ਧਨੁ ’ਚ 
ਮੰਗਲ      ਮਿਥੁਨ ’ਚ
 ਬੁੱਧ         ਮੀਨ ’ਚ 
 ਗੁਰੂ        ਬ੍ਰਿਖ ’ਚ 
 ਸ਼ੁੱਕਰ      ਮੀਨ ’ਚ 
 ਸ਼ਨੀ       ਕੁੰਭ ’ਚ
 ਰਾਹੂ        ਮੀਨ ’ਚ                                                     
 ਕੇਤੂ        ਕੰਨਿਆ ’ਚ    

ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 3 (ਚੇਤਰ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 23, ਸੂਰਜ ਉਦੇ ਸਵੇਰੇ 6.31 ਵਜੇ, ਸੂਰਜ ਅਸਤ ਸ਼ਾਮ 6.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਖਾੜਾ (ਸ਼ਾਮ 4.27 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਰਵਣ, ਯੋਗ : ਪਰਿਘ (ਸ਼ਾਮ 4.45 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਧਨੁ ਰਾਸ਼ੀ ’ਤੇ (ਸਵੇਰੇ : 10.25 ਤੱਕ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਾਢੇ ਸੱਤ ਤੋਂ ਨੌਂ ਵਜੇ ਤੱਕ। ਪਰਬ, ਦਿਵਸ ਅਤੇ ਤਿਉਹਾਰ : ਵਿਸ਼ਵ ਟੀ. ਬੀ. ਦਿਵਸ। 
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News