ਤੁਲਾ ਰਾਸ਼ੀ ਵਾਲਿਆਂ ਦੀ ਖ਼ਰਚਿਆਂ ਕਰ ਕੇ ਆਰਥਿਕ ਦਸ਼ਾ ਕੁਝ ਤੰਗ ਜਿਹੀ ਰਹੇਗੀ, ਦੇਖੋ ਆਪਣੀ ਰਾਸ਼ੀ
Sunday, Mar 16, 2025 - 05:39 AM (IST)

ਮੇਖ : ਡਰੇ-ਡਰੇ ਅਤੇ ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਜਾਂ ਪ੍ਰੋਗਰਾਮ ਨੂੰ ਉਸ ਦੇ ਟਾਰਗੈੱਟ ਵੱਲ ਨਾ ਲੈ ਕੇ ਜਾ ਸਕੋਗੇ, ਸਫਰ ਵੀ ਟਾਲ ਦਿਓ।
ਬ੍ਰਿਖ : ਸੰਤਾਨ ਦਾ ਰੁਖ ਜ਼ਿਆਦਾ ਕੋ-ਆਪਰੇਟਿਵ ਨਾ ਰਹੇਗਾ, ਸੰਤਾਨ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਟੈਕਟਫੁਲੀ ਹੈਂਡਲ ਕਰਨਾ ਚਾਹੀਦਾ ਹੈ।
ਮਿਥੁਨ : ਟੈਂਪਰੇਰੀ ਤੌਰ ’ਤੇ ਸਿਰੇ ਚੜ੍ਹ ਰਿਹਾ ਪ੍ਰਾਪਰਟੀ ਦਾ ਕੋਈ ਕੰਮ ਫਿਰ ਤੋਂ ਲਟਕ ਸਕਦਾ ਹੈ, ਇਸ ਲਈ ਹਲਕੇ ਮਨ ਨਾਲ ਕੋਈ ਯਤਨ ਨਾ ਕਰੋ।
ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਕੰਮਕਾਜੀ ਸਾਥੀ ਆਪ ਨੂੰ ਕੁਝ ਪ੍ਰੇਸ਼ਾਨ ਰੱਖ ਸਕਦੇ ਹਨ, ਕਿਉਂਕਿ ਉਨ੍ਹਾਂ ਦਾ ਰੁਖ ਭਰੋਸਾ ਕਰਨ ਯੋਗ ਨਜ਼ਰ ਨਾ ਆਵੇਗਾ।
ਸਿੰਘ : ਕੋਈ ਵੀ ਕਾਰੋਬਾਰੀ ਕੋਸ਼ਿਸ਼ ਹਲਕੇ ਮਨ ਨਾਲ ਨਾ ਕਰੋ, ਕਿਉਂਕਿ ਸਿਤਾਰਾ ਕਮਜ਼ੋਰ ਹੈ ਪਰ ਜਨਰਲ ਹਾਲਾਤ ਠੀਕ-ਠਾਕ ਰਹਿਣਗੇ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਵੀ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਮਨ ਟੈਂਸ ਅਤੇ ਅਸ਼ਾਂਤ ਜਿਹਾ ਰਹੇਗਾ।
ਤੁਲਾ : ਖਰਚਿਆਂ ਕਰ ਕੇ ਆਰਥਿਕ ਦਸ਼ਾ ਕੁਝ ਤੰਗ ਜਿਹੀ ਰਹੇਗੀ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ, ਟੂਰਿੰਗ ਪ੍ਰੋਗਰਾਮਿੰਗ-ਪਲਾਨਿੰਗ ਦੇ ਕੰਮ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ।
ਧਨ : ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦਾ ਕੋਈ ਸਰਕਾਰੀ ਕੰਮ ਵਿਗੜ ਸਕਦਾ ਹੈ।
ਮਕਰ : ਕੰਮਕਾਜੀ ਭੱਜ-ਦੌੜ ਤਾਂ ਰਹੇਗੀ ਪਰ ਬੇ-ਨਤੀਜਾ ਪਰ ਮਨ ਉਦਾਸ ਮਾਯੂਸ ਜਿਹਾ ਰਹਿਣ ਦੀ ਆਸ।
ਕੁੰਭ : ਸਿਤਾਰਾ ਪੇਟ ਲਈ ਕਮਜ਼ੋਰ, ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਾ ਕਰੋ, ਬੇਕਾਰ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖੋ।
ਮੀਨ : ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਈ ਵੀ ਕੰਮ ਜਾਂ ਕੋਸ਼ਿਸ਼ ਅਨਮੰਨੇ ਮਨ ਨਾਲ ਨਾ ਕਰੋ, ਵੈਸੇ ਸੁਭਾਅ ’ਚ ਵੀ ਗੁੱਸੇ ਦਾ ਅਸਰ ਰਹੇਗਾ।
16 ਮਾਰਚ 2025, ਐਤਵਾਰ
ਚੇਤ ਵਦੀ ਤਿੱਥੀ ਦੂਜ (ਸ਼ਾਮ 4.59 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 25 (ਫੱਗਣ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 15, ਸੂਰਜ ਉਦੇ ਸਵੇਰੇ 6.41 ਵਜੇ, ਸੂਰਜ ਅਸਤ ਸ਼ਾਮ 6.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਪੁਰਵ ਦੁਪਹਿਰ 11.45 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਵ੍ਰਿਧੀ (ਬਾਅਦ ਦੁਪਹਿਰ 2.49 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਕੰਨਿਆ ਰਾਸ਼ੀ ’ਤੇ (16-17 ਮੱਧ ਰਾਤ 1.15 ਤੱਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ, (17 ਮਾਰਚ ਸਵੇਰੇ 6.18 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸੰਤ ਤੁਕਾ ਰਾਮ ਜਯੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)