ਧਨ ਰਾਸ਼ੀ ਵਾਲਿਆਂ ਦੀ ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Wednesday, Jul 09, 2025 - 06:38 AM (IST)

ਧਨ ਰਾਸ਼ੀ ਵਾਲਿਆਂ ਦੀ ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਰੁਚੀ।
ਬ੍ਰਿਖ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਮਰਿਆਦਿਤ ਖਾਣ-ਪਾਣ ਕਰਨਾ ਸਹੀ ਰਹੇਗਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਮਿਥੁਨ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਸਦਭਾਅ ਬਣਿਆ ਰਹੇਗਾ।
ਕਰਕ : ਸ਼ਤਰੂ ਨੁਕਸਾਨ ਪਹੁੰਚਾਉਣ ਅਤੇ ਆਪ ਦੀ ਟੰਗ ਖਿੱਚਣ ਲਈ ਹਰ ਦਾਅ ਖੇਲਣ ਵਾਸਤੇੇ ਤਿਆਰ ਦਿਸਣਗੇ, ਇਸ ਲਈ ਉਨ੍ਹਾਂ ਤੋਂ ਬਚਾਅ ਰੱਖੋ।
ਸਿੰਘ :  ਸੰਤਾਨ ਸਾਥ ਦੇਵੇਗੀ, ਸਪਰੋਟ ਕਰੇਗੀ ਅਤੇ ਆਪ ਦੀ ਕਿਸੇ ਮੁਸ਼ਕਲ ਨੂੰ ਹਟਾਉਣ ’ਚ ਹੈਲਪਫੁੱਲ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਕੰਨਿਆ : ਅਦਾਲਤੀ ਕੰਮ ਹੱਥ ’ਚ ਲੈਣ ਲਈ ਸਮਾਂ ਬਿਹਤਰ, ਵੱਡੇ ਲੋਕ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣਨਗੇ।
ਤੁਲਾ : ਕਿਸੇ ਵੱਡੇ ਵਿਅਕਤੀ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ, ਸ਼ਤਰੂ ਵੀ ਆਪ ਦੇ ਸਾਹਮਣੇ ਬਹਿਸ ਨਾ ਸਕਣਗੇ।
ਬ੍ਰਿਸ਼ਚਕ : ਟੀਚਿੰਗ, ਕੋਚਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਡਿਜ਼ਾਈਨਿੰਗ  ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।
ਮਕਰ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਨੂੰ ਉਭਾਰਨ ਵਾਲਾ ਹੈ, ਇਸ ਲਈ ਹਰ ਮੋਰਚਾ ’ਤੇ ਸਾਵਧਾਨੀ ਰੱਖਣੀ ਸਹੀ ਹੋਵੇਗੀ।
ਕੁੰਭ : ਪ੍ਰਿੰਟਿੰਗ, ਪਬਲੀਸ਼ਿੰਗ, ਫੋਟੋਗ੍ਰਾਫੀ, ਲਿਕਰ, ਕੈਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮੀਨ : ਰਾਜ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰਾਂ ਦਾ ਰੁਖ ਸਾਫਟ, ਕੰਸੀਡ੍ਰੇਟ ਰਹੇਗਾ, ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

9 ਜੁਲਾਈ 2025, ਬੁੱਧਵਾਰ
ਹਾੜ੍ਹ ਸੁਦੀ ਤਿੱਥੀ ਚੌਦਸ (9-10 ਮੱਧ ਰਾਤ 1.37 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮਿਥੁਨ ’ਚ 
ਚੰਦਰਮਾ    ਧਨ ’ਚ 
ਮੰਗਲ      ਸਿੰਘ ’ਚ
 ਬੁੱਧ         ਕਰਕ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਬ੍ਰਿਖ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2082, ਹਾੜ੍ਹ  ਪ੍ਰਵਿਸ਼ਟੇ 25 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 18 (ਹਾੜ੍ਹ), ਹਿਜਰੀ ਸਾਲ 1447, ਮਹੀਨਾ : ਮੁਹੱਰਮ, ਤਰੀਕ : 13 , ਸੂਰਜ ਉਦੇ ਸਵੇਰੇ 5.35 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੁਲਾ (9-10 ਮੱਧ ਰਾਤ 4.50 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ, ਯੋਗ : ਬ੍ਰਹਮ (ਰਾਤ 10.09 ਤਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਸ਼ੁਰੂ ਹੋਵੇਗੀ (9-10 ਮੱਧ ਰਾਤ 1.37’ਤੇ), 9-10 ਮੱਧ ਰਾਤ 4.50 ਤਕ ਜੰਮੇ ਬੱਚੇ ਨੂੰ ਮੁਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। 
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)।
 


author

Sandeep Kumar

Content Editor

Related News