ਮਕਰ ਰਾਸ਼ੀ ਵਾਲਿਆਂ ਦਾ ਸੰਤਾਨ ਸਾਥ ਦੇਵੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Thursday, Dec 04, 2025 - 05:22 AM (IST)
ਮੇਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਲਿਕਰ, ਹੋਟਲਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ ਪਰ ਡਿੱਗਣ-ਫਿਸਲਣ ਦਾ ਡਰ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।
ਮਿਥੁਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਪੇਮੈਂਟ ਨੂੰ ਫਸਾਉਣ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਬਚੋ।
ਕਰਕ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ ਵਾਰਤਾ ਅਤੇ ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਹਰ ਪੱਖੋਂ ਬਿਹਤਰੀ ਹੋਵੇਗੀ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਰਹੇਗਾ, ਤਬੀਅਤ ’ਚ ਜ਼ਿੰਦਾਦਿਲੀ ਰਹੇਗੀ।
ਧਨ : ਕੋਈ ਪ੍ਰਬਲ ਸ਼ਤਰੂ ਉਭਰ ਕੇ ਪ੍ਰੇਸ਼ਾਨੀ ਦੇ ਸਕਦਾ ਹੈ, ਇਸ ਲਈ ਉਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਸਫਰ ਵੀ ਨਾ ਕਰੋ।
ਮਕਰ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਤਾਲਮੇਲ ਰੱਖੇਗੀ, ਉਸ ਦੇ ਸਹਿਯੋਗੀ ਰੁਖ ’ਤੇ ਭਰੋਸਾ ਕਰ ਲੈਣਾ ਵੀ ਸਹੀ ਰਹੇਗਾ।
ਕੁੰਭ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਵੀ ਹੋਵੇਗੀ, ਆਪ ਦਾ ਪ੍ਰਭਾਵ-ਦਬਦਬਾ,ਦਨਦਨਾਹਟ ਬਣੀ ਰਹੇਗੀ।
ਮੀਨ : ਕਿਸੇ ਵੀ ਵੱਡੇ ਆਦਮੀ ਦੀ ਮਦਦ-ਸਹਿਯੋਗ ਲੈਣ ਲਈ, ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
4 ਦਸੰਬਰ 2025, ਵੀਰਵਾਰ
ਮੱਘਰ ਸੁਦੀ ਤਿੱਥੀ ਚੌਦਸ (ਸਵੇਰੇ 8.38 ਤਕ) ਅਤੇ ਮਗਰੋਂ ਤਿੱਥੀ ਪੁੰਨਿਆ (ਜਿਹੜੀ ਕਸ਼ੈਅ ਹੋ ਰਹੀ ਹੈ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਤੁਲਾ ’ਚ
ਗੁਰੂ ਕਰਕ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਮੱਘਰ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 13 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲਸਾਨੀ, ਤਰੀਕ : 13, ਸੂਰਜ ਉਦੇ ਸਵੇਰੇ 7.15 ਵਜੇ, ਸੂਰਜ ਅਸਤ : ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ, (ਬਾਅਦ ਦੁਪਹਿਰ 2.54 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਸ਼ਿਵ (ਦੁਪਹਿਰ 12.34 ਤਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 8.38 ਤੋਂ ਲੈ ਕੇ ਸ਼ਾਮ 6.41 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਮੱਘਰ ਪੁੰਨਿਆ (ਸਨਾਨ ਦਾਨ ਆਦਿ ਕੰਮਾਂ ਲਈ ਸਵੇਰੇ 8.38 ਤੋਂ ਬਾਅਦ) ਸ਼੍ਰੀ ਸਤਿਨਾਰਾਇਣ ਵਰਤ, ਸ਼੍ਰੀ ਤਰੀਪੁਰ ਭੈਰਵ ਜੈਅੰਤੀ, ਸ਼੍ਰੀ ਦੱਤਾ ਤਰੇਅ ਜੈਅੰਤੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
