ਮੀਨ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ

Sunday, May 10, 2026 - 04:25 AM (IST)

ਮੀਨ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਿਤਾਰਾ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤਮਾਣ ਵਾਲਾ ਪਰ ਬਾਅਦ ’ਚ ਆਰਥਿਕ ਫਰੰਟ ’ਤੇ ਆਪ ਦੀਆਂ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ।
ਬ੍ਰਿਖ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਅਰਥ ਦਸ਼ਾ ਚੰਗੀ, ਕੰਮਕਾਜੀ ਭੱਜਦੌੜ ਰਹੇਗੀ।
ਮਿਥੁਨ : ਦੁਪਹਿਰ ਤੱਕ ਪੇਟ ਦੀ ਸੰਭਾਲ ਰੱਖਣੀ ਸਹੀ ਰਹੇਗੀ, ਨੁਕਸਾਨ ਦਾ ਵੀ ਡਰ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਕਰਕ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਿਹਤ ਗੜਬੜਾ ਸਕਦੀ ਹੈ।
ਸਿੰਘ : ਸਿਤਾਰਾ ਦੁਪਹਿਰ ਤੱਕ ਮਨ ਨੂੰ ਪ੍ਰੇਸ਼ਾਨ ਡਿਸਟਰਬ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਹਾਲਾਤ ਸੁਧਰਨਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਸਿਤਾਰਾ ਦੁਪਹਿਰ ਤੱਕ ਬਿਹਤਰ ਮਨੋਬਲ, ਦਬਦਬਾ ਬਣਿਆ ਰਹੇਗਾ  ਪਰ ਬਾਅਦ ’ਚ ਹਰ ਫਰੰਟ ’ਤੇ ਮੁਸ਼ਕਿਲਾਂ-ਪ੍ਰੇਸ਼ਾਨੀਆਂ ਵਧਣਗੀਆਂ।
ਤੁਲਾ : ਸਿਤਾਰਾ ਦੁਪਹਿਰ ਤੱਕ ਕਿਸੇ ਉਲਝੇ ਕੰਮ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਭੱਜਦੌੜ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਵਾਲਾ, ਵਿਅਸਤਤਾ ਬਣੀ ਰਹੇਗੀ, ਫਿਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਵਾਲਾ ਹੈ।
ਧਨ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ’ਚ ਲਾਭ ਦੇਵੇਗਾ, ਮਾਣ-ਸਨਮਾਨ  ’ਚ ਵਾਧਾ ਹੋਵੇਗਾ, ਫਿਰ ਬਾਅਦ ’ਚ ਸਮਾਂ ਆਪ ਨੂੰ ਹਿੰਮਤੀ-ਉਤਸ਼ਾਹੀ ਰੱਖੇਗਾ।
ਮਕਰ : ਸਿਤਾਰਾ ਧਨ ਲਾਭ ਵਾਲਾ, ਹਰ ਫਰੰਟ ’ਤੇ ਕਾਰੋਬਾਰੀ ਬਿਹਤਰੀ ਹੋਵੇਗੀ, ਕੰਮਕਾਜੀ ਟੂਰਿੰਗ ਦਾ ਪਲਾਨ ਬਣਾਉਣਾ ਸਹੀ ਰਹੇਗਾ।
ਕੁੰਭ : ਸਿਤਾਰਾ ਦੁਪਹਿਰ ਤੱਕ ਅਹਿਤਿਆਤ ਵਾਲਾ, ਕਿਸੇ ਨਾ ਕਿਸੇ ਸਮੱਸਿਆ ਨਾਲ ਨਿਪਟਣਾ ਪਵੇਗਾ ਪਰ ਬਾਅਦ ’ਚ ਹਾਲਾਤ ਬਿਹਤਰ ਬਣਨਗੇ।
ਮੀਨ : ਸਿਤਾਰਾ ਦੁਪਹਿਰ ਤੱਕ ਵਪਾਰਕ ਕੰਮਾਂ ’ਚ ਲਾਭ ਵਾਲਾ, ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਮੁਸ਼ਕਿਲਾਂ ਵਾਲਾ ਬਣੇਗਾ।

10 ਮਈ 2026, ਐਤਵਾਰ
ਪ੍ਰਥਮ ਸ਼ੁਧ ਜੇਠ ਵਦੀ ਤਿੱਥੀ ਅਸ਼ਟਮੀ (ਬਾਅਦ ਦੁਪਹਿਰ3. 07 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮੇਖ ’ਚ 
ਚੰਦਰਮਾ     ਮਕਰ ’ਚ 
ਮੰਗਲ       ਮੀਨ ’ਚ
 ਬੁੱਧ         ਮੇਖ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਬ੍ਰਿਖ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ   

ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 20 (ਵਿਸਾਖ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 22, ਸੂਰਜ ਉਦੇ ਸਵੇਰੇ 5.39 ਵਜੇ, ਸੂਰਜ ਅਸਤ : ਸ਼ਾਮ 7.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (10-11 ਮੱਧ ਰਾਤ 12.50 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਬ੍ਰਹਮ  (10-11 ਮੱਧ ਰਾਤ 2.09 ਤੱਕ) ਅਤੇ ਮਗਰੋਂ ਯੋਗ ਏਂਦਰ,  ਚੰਦਰਮਾ : ਮਕਰ ਰਾਸ਼ੀ ’ਤੇ (ਦੁਪਹਿਰ 12.13 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਪੰਚਕ ਸ਼ੁਰੂ ਹੋਵੇਗੀ (ਦੁਪਹਿਰ 12.13 ਤੋਂ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ


author

Sandeep Kumar

Content Editor

Related News