ਮੀਨ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜੇ ਮਿਲਣਗੇ, ਜਾਣੋ ਆਪਣੀ ਰਾਸ਼ੀ

Tuesday, Jun 16, 2026 - 05:21 AM (IST)

ਮੀਨ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜੇ ਮਿਲਣਗੇ, ਜਾਣੋ ਆਪਣੀ ਰਾਸ਼ੀ

ਮੇਖ : ਜੇ ਕਿਸੇ ਵੱਡੇ ਆਦਮੀ  ਦੀ ਮਦਦ ਲੈਣ ਲਈ ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੇਗਾ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪ੍ਰੋਗਰਾਮਿੰਗ  ਅਤੇ ਪਲਾਨਿੰਗ ਲਾਭ ਦੇਵੇਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ  ਯਤਨ ਕਰੋਗੇ ਜਾਂ ਸੋਚ-ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਕਰਕ :ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਇਸ ਲਈ ਅਰਥ ਮੋਰਚੇ ’ਤੇ ਅਹਿਤਿਆਤ ਵਰਤੋਂ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਬੁਟੀਕ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੰਨਿਆ :  ਭੱਜਦੌੜ ਕਰਨ ਤੇ ਕਿਸੇ ਸਰਕਾਰੀ  ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟ ਸਕਦੀ ਹੈ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।
ਤੁਲਾ : ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਜਿਹੜਾ ਆਪ ਦੇ ਕਦਮ ਨੂੰ ਹਰ ਮੋਰਚੇ ’ਤੇ ਬੜ੍ਹਤ ਵੱਲ ਰੱਖੇਗਾ, ਧਾਰਮਿਕ ਕੰਮਾਂ ’ਚ ਧਿਆਨ।
ਬ੍ਰਿਸ਼ਚਕ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਖਾਣ-ਪੀਣ ’ਚ ਵੀ ਲਾਪਰਵਾਹੀ ਨਾ ਵਰਤੋਂ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ, ਸੋਚ ਵਿਚਾਰ ’ਚ ਪਾਜ਼ੇਟਿਵੀ ਰਹੇਗੀ।
ਮਕਰ : ਮਨ ਉਦਾਸ-ਪ੍ਰੇਸ਼ਾਨ ਡਾਵਾਂਡੋਲ ਅਤੇ ਬੇਚੈਨ ਜਿਹਾ ਰਹੇਗਾ, ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੋਗੇ।
ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਸੋਚ ਵਿਚਾਰ ’ਚ ਪਾਜ਼ੇਟਿਵੀ ਰਹੇਗੀ, ਇਰਾਦਿਆਂ ’ਚ ਮਜ਼ਬੂਤੀ ਸਫਲਤਾ ਮਿਲੇਗੀ।
ਮੀਨ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

16 ਜੂਨ 2026, ਮੰਗਲਵਾਰ
ਦਵੀਤੀਯ (ਸ਼ੁੱਧ) ਜੇਠ ਸੁਦੀ ਤਿੱਥੀ ਦੂਜ (16-17 ਮੱਧ ਰਾਤ 12.53 ਤੱਕ) ਅਤੇ ਮਗਰੋਂ ਤਿੱਥੀ ਤੀਜ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਮਿਥੁਨ ’ਚ 
ਚੰਦਰਮਾ   ਮਿਥੁਨ ’ਚ 
ਮੰਗਲ     ਮੇਖ ’ਚ
ਬੁੱਧ        ਮਿਥੁਨ ’ਚ 
ਗੁਰੂ       ਕਰਕ ’ਚ 
ਸ਼ੁੱਕਰ     ਕਰਕ ’ਚ 
ਸ਼ਨੀ      ਮੀਨ ’ਚ
ਰਾਹੂ      ਕੁੰਭ ’ਚ                                                     
ਕੇਤੂ      ਸਿੰਘ ’ਚ      

ਬਿਕ੍ਰਮੀ ਸੰਮਤ : 2083, ਹਾੜ੍ਹ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 26 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 29, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.30ਵਜੇ (ਜਲੰਧਰ ਟਾਈਮ), ਨਕਸ਼ੱਤਰ :  ਅਾਰਦਰਾ  (ਸ਼ਾਮ 4.13 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਾਸ ਯੋਗ : ਵ੍ਰਿਧੀ (16-17 ਮੱਧ ਰਾਤ 12.35 ਤੱਕ) ਅਤੇ ਮਗਰੋਂ ਪੁਨਰਵਸ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ),  ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ   ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ :  ਚੰਦਰ ਦਰਸ਼ਨ
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News