ਬੁੱਧ ਦੀ ਉਲਟੀ ਚਾਲ ਹੋਣ ਕਾਰਨ ਇਨ੍ਹਾਂ ਰਾਸ਼ੀਆਂ'ਤੇ ਪਵੇਗਾ ਬੁਰਾ ਅਸਰ! ਆਰਥਿਕ ਪੱਖੋਂ ਵੀ ਰਹੋਗੇ ਤੰਗ

Wednesday, Jun 24, 2026 - 10:35 AM (IST)

ਬੁੱਧ ਦੀ ਉਲਟੀ ਚਾਲ ਹੋਣ ਕਾਰਨ ਇਨ੍ਹਾਂ ਰਾਸ਼ੀਆਂ'ਤੇ ਪਵੇਗਾ ਬੁਰਾ ਅਸਰ! ਆਰਥਿਕ ਪੱਖੋਂ ਵੀ ਰਹੋਗੇ ਤੰਗ

ਨਵੀਂ ਦਿੱਲੀ - ਜੋਤਿਸ਼ 'ਚ ਬੁੱਧੀ ਦੇ ਕਾਰਕ ਗ੍ਰਹਿ ਬੁੱਧ 29 ਜੂਨ ਰਾਤ 11.05 ਵਜੇ ਕਰਕ ਰਾਸ਼ੀ 'ਚ ਵਕਰੀ (ਉਲਟੀ ਚਾਲ) ਹੈ ਜਾਣਗੇ ਅਤੇ 24 ਜੁਲਾਈ ਤੱਕ ਵਕਰੀ ਅਵਸਥਾ 'ਚ ਰਹਿਣਗੇ। ਵਕਰੀ ਬੁੱਧ 7 ਜੁਲਾਈ ਨੂੰ ਆਪਣੀ ਰਾਸ਼ੀ ਮਿਥੁਨ ਵਿਚ ਗੋਚਰ ਕਰਨਗੇ, ਜਦੋਂ ਕਿ 24 ਜੁਲਾਈ ਨੂੰ ਦੁਬਾਰਾ ਮਾਰਗੀ (ਸਿੱਧੀ ਚਾਲ) ਹੋਣ ਤੋਂ ਬਾਅਦ 5 ਅਗਸਤ ਨੂੰ ਕਰਕ ਰਾਸ਼ੀ 'ਚ ਜਾਣਗੇ। ਬੁੱਧ ਪੁਨਰਵਸੁ ਨਕਸ਼ੱਤਰ 'ਚ ਵਕਰੀ ਹੋਣਗੇ ਅਤੇ ਇਸ ਨਕਸ਼ਤਰ ਨੂੰ ਜੀਵਨ ਦਾ 'ਰੀਸੈੱਟ ਬਟਨ' ਮੰਨਿਆ ਜਾਂਦਾ ਹੈ। ਇਹ ਸਮਾਂ ਗਲਤੀਆਂ ਨੂੰ ਸੁਧਾਰਨ, ਦੂਜਾ ਮੌਕਾ ਮਿਲਣ ਅਤੇ ਮਜ਼ਬੂਤੀ ਨਾਲ ਵਾਪਸੀ ਕਰਨ ਦਾ ਪ੍ਰਤੀਕ ਹੈ। ਵਕਰੀ ਬੁੱਧ ਦਾ ਸਭ ਤੋਂ ਵੱਧ ਪ੍ਰਭਾਵ ਸੰਚਾਰ, ਯਾਤਰਾ, ਤਕਨੀਕ ਅਤੇ ਫੈਸਲੇ ਲੈਣ ਦੀ ਸਮਰੱਥਾ 'ਤੇ ਪੈਂਦਾ ਹੈ।

ਇਸ ਦੌਰਾਨ ਗਲਤਫਹਿਮੀਆਂ, ਗੱਲਬਾਤ ਵਿਚ ਭੁਲੇਖੇ ਅਤੇ ਕਹੀਆਂ ਗਈਆਂ ਗੱਲਾਂ ਦਾ ਗਲਤ ਮਤਲਬ ਕੱਢੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ । ਲੈਪਟਾਪ ਜਾਂ ਹੋਰ ਤਕਨੀਕੀ ਉਪਕਰਣਾਂ 'ਚ ਖਰਾਬੀ, ਡਾਟਾ ਲੋਸ ਜਾਂ ਕਿਸੇ ਗਲਤ ਵਿਅਕਤੀ ਨੂੰ ਮੈਸੇਜ ਭੇਜ ਦੇਣ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆ ਸਕਦੀਆਂ ਹਨ। ਬੁੱਧ ਦੀ ਵਕਰੀ ਚਾਲ ਨਾਲ ਵਿੱਤੀ ਬਾਜ਼ਾਰਾਂ 'ਚ ਉਤਰਾਅ-ਚੜਾਅ ਵਧ ਸਕਦਾ ਹੈ, ਜਿਥੇ ਫੈਸਲੇ ਤਰਕ ਦੀ ਬਜਾਏ ਭਾਵਨਾਵਾਂ ਤੋਂ ਜਿਆਦਾ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਸਾਰੀਆਂ 12 ਲਗਨਾਂ ਦੇ ਜਾਤਕਾਂ 'ਤੇ ਵਕਰੀ ਬੁੱਧ ਦਾ ਪ੍ਰਭਾਵ ਹੇਠ ਲਿਖੇ ਅਨੁਸਾਰ ਦਰਜ ਹੈ।

ਮੇਖ 
- ਮੇਖ ਲਗਨ ਦੇ ਜਾਤਕਾਂ ਲਈ ਬੁੱਧ ਕੁੰਡਲੀ ਦੇ ਚੌਥੇ ਭਾਵ 'ਚ ਵਕਰੀ ਹੋਣਗੇ, ਜਿਸ ਕਾਰਨ ਪੁਰਾਣੇ ਪਰਿਵਾਰਕ ਵਿਵਾਦ ਜਾਂ ਜਾਇਦਾਦ ਨਾਲ ਜੁੜੇ ਮੁੱਦੇ ਦੁਬਾਰਾ ਸਾਹਮਣੇ ਆ ਸਕਦੇ ਹਨ। 7 ਜੁਲਾਈ ਤੋਂ ਬਾਅਦ ਮਿਥੁਨ ਰਾਸ਼ੀ 'ਚ ਬੁੱਧ ਦੇ ਪ੍ਰਵੇਸ਼ ਨਾਲ ਭੈਣ-ਭਰਾਵਾਂ ਨਾਲ ਗੱਲਬਾਤ 'ਚ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। 24 ਜੁਲਾਈ ਤੋਂ ਬਾਅਦ ਸਥਿਤੀਆਂ ਹੌਲੀ-ਹੌਲੀ ਆਮ ਹੋਣ ਲੱਗਣਗੀਆਂ।

ਬ੍ਰਿਖ
- ਬ੍ਰਿਖ ਲਗਨ ਦੇ ਜਾਤਕਾਂ ਲਈ ਬੁੱਧ ਜਨਮ ਕੁੰਡਲੀ ਦੇ ਤੀਜੇ ਭਾਵ 'ਚ ਵਕਰੀ ਹੋਣਗੇ, ਜਿਸ ਨਾਲ ਆਪਣੀ ਗੱਲ ਸਪੱਸਟ ਤੋਰ 'ਤੇ ਰੱਖਣ 'ਚ ਮੁਸ਼ਕਲ ਆ ਸਕਦੀ ਹੈ। 7 ਜੁਲਾਈ ਤੋਂ ਬਾਅਦ ਮਿਥੁਨ ਰਾਸ਼ੀ 'ਚ ਬੁੱਧ ਦੇ ਪ੍ਰਵੇਸ਼ ਦੇ ਨਾਲ ਖਰਚਿਆਂ 'ਚ ਜਲਦਬਾਜ਼ੀ ਤੋਂ ਬਚੋ ਅਤੇ ਬੋਲਣ ਤੋਂ ਪਹਿਲਾਂ ਸੋਚੋ। 24 ਜੁਲਾਈ ਤੋਂ ਬਾਅਦ ਆਰਥਿਕ ਮਾਮਲਿਆਂ 'ਚ ਸਪੱਸ਼ਟਤਾ ਆਵੇਗੀ ਅਤੇ ਤੁਸੀਂ ਆਪਣੇ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰ ਸਕੋਗੇ।

ਮਿਥੁਨ 
- ਮਿਥੁਨ ਲਗਨ ਦੇ ਜਾਤਕਾਂ ਲਈ ਦੂਜੇ ਭਾਵ ਵਿਚ ਵਕਰੀ ਬੁੱਧ ਇਸ ਸਮੇਂ ਦੌਰਾਨ ਧਨ ਸਬੰਧੀ ਮਾਮਲਿਆਂ ਨੂੰ ਲੈ ਕੇ ਸੰਵੇਦਨਸ਼ੀਲਤਾ ਵਧਾ ਸਕਦੇ ਹਨ ਅਤੇ ਪਰਿਵਾਰ ਨਾਲ ਗੱਲਬਾਤ ਭਾਵਨਾਤਮਕ ਹੋ ਸਕਦੀ ਹੈ। 7 ਜੁਲਾਈ ਤੋਂ ਬਾਅਦ ਬੁੱਧ ਮਿਥੁਨ ਰਾਸ਼ੀ 'ਚ ਪ੍ਰਵੇਸ਼ ਕਰਨਗੇ, ਜਿਸ ਨਾਲ ਤੁਹਾਡਾ ਧਿਆਨ ਆਪਣੇ ਆਪ 'ਤੇ ਕੇਂਦਰਿਤ ਹੋਵੇਗਾ। 24 ਜੁਲਾਈ ਤੋਂ ਬਾਅਦ ਆਤਮ-ਵਿਸ਼ਵਾਸ ਪਰਤੇਗਾ ਅਤੇ ਤੁਸੀਂ ਵਧੇਰੇ ਸਪੱਸ਼ਟਤਾ ਨਾਲ ਫੈਸਲੇ ਲੈ ਸਕੋਗੇ।

ਕਰਕ 
- ਕਰਕ ਲਗਨ ਦੇ ਜਾਤਕਾਂ ਲਈ ਬੁੱਧ ਲਗਨ (ਪਹਿਲੇ ਭਾਵ) 'ਚ ਹੀ ਵਕਰੀ ਹੋਣਗੇ, ਜਿਸ ਨਾਲ ਸੋਚ, ਵਿਵਹਾਰ ਅਤੇ ਫੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਛੋਟੀਆਂ - ਛੋਟੀਆਂ ਗੱਲਾਂ ਵੀ ਨਿੱਜੀ ਤੌਰ 'ਤੇ ਦਿਲ ਨੂੰ ਠੇਸ ਪਹੁੰਚਾ ਸਕਦੀਆਂ ਹਨ ਅਤੇ ਪੁਰਾਣੇ ਵਿਵਾਦ ਦੁਬਾਰਾ ਸਾਹਮਣੇ ਆ ਸਕਦੇ ਹਨ। 7 ਜੁਲਾਈ ਤੋਂ ਬਾਅਦ ਬਹੁਤ ਜ਼ਿਆਦਾ ਸੋਚ-ਵਿਚਾਰ ਅਤੇ ਨੀਂਦ 'ਚ ਵਿਘਨ ਪੈ ਸਕਦਾ ਹੈ। 24 ਜੁਲਾਈ ਤੋਂ ਬਾਅਦ ਭਾਵਨਾਤਮਕ ਸੰਤੁਲਨ ਵਾਪਸ ਆਉਣ ਲੱਗੇਗਾ।

ਸਿੰਘ 
- ਸਿੰਘ ਲਗਨ ਦੇ ਜਾਤਕਾਂ ਲਈ ਬੁੱਧ ਬਾਰ੍ਹਵੇਂ ਭਾਵ 'ਚ ਵਕਰੀ ਹੋ ਕੇ ਪੁਰਾਣੇ ਖ਼ਦਸ਼ਿਆਂ ਅਤੇ ਦੱਬ ਹੋਏ ਵਿਚਾਰਾਂ ਨੂੰ ਸਤ੍ਹਾ 'ਤੇ ਲਿਆ ਸਕਦੇ ਹਨ। 7 ਜੁਲਾਈ ਤੋਂ ਬਾਅਦ ਦੋਸਤਾਂ ਨਾਲ ਗਲਤ ਫਹਿਮੀਆਂ ਪੈਦਾ ਹੋ ਸਕਦੀਆਂ ਹਨ, ਜਦੋਂ ਕਿ ਪੁਰਾਣੇ ਦੋਸਤਾਂ ਨਾਲ ਦੁਬਾਰਾ ਸੰਪਰਕ ਵੀ ਹੋ ਸਕਦਾ ਹੈ। ਸਮੂਹਿਕ ਚਰਚਾਵਾਂ ਅਤੇ ਸੁਨੇਹਿਆਂ ਦੇ ਗਲਤ ਮਤਲਬ ਕੱਢਣ ਤੋਂ ਬਚੋ। 24 ਜੁਲਾਈ ਤੋਂ ਬਾਅਦ ਦੋਸਤਾਂ ਨਾਲ ਜੁੜੀਆ ਉਲਝਣਾ ਦੂਰ ਹੋਣ ਲੱਗਣਗੀਆਂ।

ਕੰਨਿਆ
- ਕੰਨਿਆ ਲਗਨ ਦੇ ਜਾਤਕਾਂ ਲਈ ਬੁੱਧ ਗਿਆਰ੍ਹਵੇਂ ਭਾਵ ਵਿਚ ਵਕਰੀ ਹੋ ਕੇ ਦੋਸਤਾਂ ਅਤੇ ਸਮਾਜਿਕ ਦਾਇਰੇ ਵਿਚ ਗਲਤਫਹਿਮੀਆਂ ਪੈਦਾ ਕਰ ਸਕਦੇ ਹਨ। 7 ਜੁਲਾਈ ਤੋਂ ਬਾਅਦ ਕੰਮ ਵਾਲੀ ਥਾਂ ਵਿਚ ਗੱਲਬਾਤ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤੋ। ਮੀਟਿੰਗਾਂ ਮੁਲਤਵੀ ਹੋ ਸਕਦੀਆਂ ਹਨ, ਜਵਾਬ ਮਿਲਣ ਵਿਚ ਦੇਰੀ ਹੋ ਸਕਦੀ ਹੈ ਜਾਂ ਨਿਰਦੇਸ਼ਾਂ ਨੂੰ ਗਲਤ ਸਮਝਿਆ ਜਾ ਸਕਦਾ ਹੈ । 24 ਜੁਲਾਈ ਤੋਂ ਬਾਅਦ ਰੁਕੇ ਹੋਏ ਕੰਮ ਰਫ਼ਤਾਰ ਫੜਨਗੇ।

ਤੁਲਾ
- ਤੁਲਾ ਲਗਨ ਦੇ ਜਾਤਕਾਂ ਲਈ ਬੁੱਧ ਦਸਵੇਂ ਭਾਵ ਵਿਚ ਵਕਰੀ ਹੋ ਕੇ ਕਰੀਅਰ ਵਿਚ ਭਰਮ ਅਤੇ ਦੇਰੀ ਦੀ ਸਥਿਤੀ ਪੈਦਾ ਕਰ ਸਕਦੇ ਹਨ। ਕੰਮ ਵਾਲੀ ਥਾਂ 'ਤੇ ਸੀਨੀਅਰਾਂ ਨਾਲ ਗੱਲਬਾਤ ਦੌਰਾਨ ਸਾਵਧਾਨੀ ਰੱਖੋ, ਕਿਉਂਕਿ ਇਸ ਦਾ ਅਸਰ ਤੁਹਾਡੇ ਅਕਸ 'ਤੇ ਪੋ ਸਕਦਾ ਹੈ। 7 ਜੁਲਾਈ ਤੋਂ ਬਾਅਦ ਉੱਚ ਸਿੱਖਿਆ, ਵਿਦੇਸ਼ ਯਾਤਰਾ ਜਾ ਵਿਚਾਰਧਾਰਕ ਮਾਮਲਿਆ ਵਿਚ ਭੁਲੇਖੇ ਪੈਣੇ ਸੰਭਵ ਹਨ । 24 ਜੁਲਾਈ ਤੋਂ ਬਾਅਦ ਕਰੀਅਰ ਵਿਚ ਸਪੱਸ਼ਟਤਾ ਆਵੇਗੀ ਅਤੇ ਫੈਸਲੇ ਲੈਣਾ ਆਸਾਨ ਹੋਵੇਗਾ।

ਬ੍ਰਿਸ਼ਚਕ 
- ਬਿਸ਼ਚਕ ਲਗਨ ਦੇ ਜਾਤਕਾਂ ਲਈ ਬੁੱਧ ਨਵੇਂ ਭਾਵ ਵਿਚ ਵਕਰੀ ਹੋ ਕੇ ਵਿਸ਼ਵਾਸ, ਉੱਚ ਸਿੱਖਿਆ, ਕਾਨੂੰਨੀ ਮਾਮਲਿਆ ਅਤੇ ਲੰਬੀਆਂ ਯਾਤਰਾਵਾਂ ਵਿਚ ਭੁਲੇਖੇ ਪੈਦਾ ਕਰ ਸਕਦੇ ਹਨ। 7 ਜੁਲਾਈ ਤੋਂ ਬਾਅਦ ਸਾਂਝੇ ਧਨ, ਨਿਵੇਸ਼ ਅਤੇ ਭਾਵਨਾਤਮਕ ਵਿਸ਼ਿਆਂ ਵਿਚ ਸਾਵਧਾਨੀ ਨਾਲ ਕੰਮ ਲਓ। ਆਰਥਿਕ ਚਰਚਾਵਾਂ ਵਿਚ ਗਲਤਫਹਿਮੀਆਂ ਹੋਣੀਆਂ ਸੰਭਵ ਹਨ। 24 ਜੁਲਾਈ ਤੋਂ ਬਾਅਦ ਫੈਸਲਿਆਂ ਅਤੇ ਵਿੱਤੀ ਮਾਮਲਿਆਂ 'ਚ ਸਪੱਸ਼ਟਤਾ ਪਰਤੇਗੀ।

ਧਨ
- ਧਨ ਲਗਨ ਦੇ ਜਾਤਕਾਂ ਲਈ ਬੁੱਧ ਅੱਠਵੇਂ ਭਾਵ ਵਿਚ ਵਕਰੀ ਹੋ ਕੇ ਸਾਂਝੇ ਧਨ, ਨਿਵੇਸ਼ ਅਤੇ ਲੁਕੇ ਹੋਏ ਮਾਮਲਿਆਂ ਵਿਚ ਭੁਲੇਖੇ ਪੈਦਾ ਕਰ ਸਕਦੇ ਹਨ। 7 ਜੁਲਾਈ ਤੋਂ ਬਾਅਦ ਰਿਸ਼ਤਿਆਂ ਅਤੇ ਭਾਈਵਾਲੀ ਵਿਚ ਗੱਲਬਾਤ ਦੀਆਂ ਚੁਣੌਤੀਆਂ ਵਧ ਸਕਦੀਆਂ ਹਨ। ਆਪਣੇ ਜੀਵਨ ਸਾਥੀ ਜਾਂ ਨਜ਼ਦੀਕੀ ਰਿਸ਼ਤਿਆਂ ਨਾਲ ਸਪੱਸ਼ਟ ਗੱਲਬਾਤ ਬਣਾਈ ਰੱਖੋ । 24 ਜੁਲਾਈ ਤੋਂ ਬਾਅਦ ਰਿਸ਼ਤਿਆਂ ਅਤੇ ਵਿੱਤੀ ਮਾਮਲਿਆਂ ਵਿਚ ਸੁਧਾਰ ਸ਼ੁਰੂ ਹੋਵੇਗਾ।

ਮਕਰ
- ਮਕਰ ਲਗਨ ਦੇ ਜਾਤਕਾਂ ਲਈ ਬੁੱਧ ਸੱਤਵੇਂ ਭਾਵ ਵਿਚ ਵਕਰੀ ਹੋ ਕੇ ਵਿਆਹੁਤਾ ਜੀਵਨ ਅਤੇ ਕਾਰੋਬਾਰੀ  ਭਾਈਵਾਲੀ ਵਿਚ ਗਲਤਫਹਿਮੀਆਂ ਲਿਆ ਸਕਦੇ ਹਨ। ਇਸ ਦੌਰਾਨ ਧੀਰਜ ਅਤੇ ਸਪੱਸ਼ਟ ਗੱਲਬਾਤ ਬਣਾਈ ਰੱਖੋ। 7 ਜੁਲਾਈ ਤੋਂ ਬਾਅਦ ਕਾਰਜ ਖੇਤਰ ਅਤੇ ਰੋਜ਼ਾਨਾ ਦੀ ਰੁਟੀਨ ਵਿਚ ਦੇਰੀ ਜਾਂ ਭੁਲੇਖੇ ਦੀ ਸਥਿਤੀ ਬਣ ਸਕਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਦੀ ਦੁਬਾਰਾ ਜਾਂਚ ਕਰੋ। 24 ਜੁਲਾਈ ਤੋਂ ਬਾਅਦ ਰਿਸ਼ਤਿਆਂ ਅਤੇ ਕਾਰਜ ਖੇਤਰ ਵਿਚ ਸੰਤੁਲਨ ਪਰਤਣ ਲੱਗੇਗਾ।

ਕੁੰਭ
- ਕੁੰਭ ਲਗਨ ਦੇ ਜਾਤਕਾਂ ਲਈ ਬੁੱਧ ਛੇਵੇਂ ਭਾਵ ਵਿਚ ਵਕਰੀ ਹੋ ਕੇ ਕੰਮ ਵਾਲੀ ਥਾਂ, ਰੋਜ਼ਾਨਾ ਦੀ ਰੁਟੀਨ ਅਤੇ ਸਿਹਤ ਨਾਲ ਜੁੜੇ ਮਾਮਲਿਆਂ ਵਿਚ ਭੁਲੇਖੇ ਪੈਦਾ ਕਰ ਸਕਦੇ ਹਨ। ਕੰਮ ਵਿਚ ਦੇਰੀ ਅਤੇ ਗਲਤਫਹਿਮੀਆਂ ਤਣਾਅ ਵਧਾ ਸਕਦੀਆਂ ਹਨ। 7 ਜੁਲਾਈ ਤੋਂ ਬਾਅਦ ਪ੍ਰੇਮ ਸਬੰਧਾਂ, ਰਚਨਾਤਮਕਤਾ ਅਤੇ ਆਤਮ-ਪ੍ਰਗਟਾਵੇ ਵਿਚ ਸਪੱਸ਼ਟਤਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਸੰਤਾਨ ਨਾਲ ਜੁੜੇ ਮਾਮਲਿਆਂ 'ਚ ਵੀ ਚਿੰਤਾ ਵਧ ਸਕਦੀ ਹੈ। 24 ਜੁਲਾਈ ਤੋਂ ਬਾਅਦ ਕੰਮ ਅਤੇ ਨਿੱਜੀ ਜੀਵਨ ਵਿਚ ਸੰਤੁਲਨ ਵਾਪਸ ਆਵੇਗਾ।

ਮੀਨ 
- ਮੀਨ ਲਗਨ ਦੇ ਜਾਤਕਾਂ ਲਈ ਬੁੱਧ ਪੰਜਵੇਂ ਭਾਵ ਵਿਚ ਵਕਰੀ ਹੋ ਕੇ ਪੁਰਾਣੀਆਂ ਭਾਵਨਾਵਾਂ ਅਤੇ ਪੁਰਾਣੇ ਰਿਸ਼ਤਿਆਂ ਦੀਆਂ ਯਾਦਾਂ ਨੂੰ ਦੁਬਾਰਾ ਜਗਾ ਸਕਦੇ ਹਨ। 7 ਜੁਲਾਈ ਤੋਂ ਬਾਅਦ ਧਿਆਨ ਘਰ-ਪਰਿਵਾਰ ਦੇ ਮਾਮਲਿਆਂ ਵੱਲ ਜਾਵੇਗਾ। ਗੱਲਬਾਤ ਦੀ ਕਮੀ ਦੇ ਕਾਰਨ ਗਲਤਫਹਿਮੀਆਂ ਵਧ ਸਕਦੀਆਂ ਹਨ। ਘਰ ਬਦਲਣ, ਮੁਰੰਮਤ ਜਾਂ ਜਾਇਦਾਦ ਨਾਲ ਜੁੜੇ ਫੈਸਲਿਆਂ ਵਿਚ ਵਾਰ-ਵਾਰ ਵਿਚਾਰ ਬਦਲਣ ਦੀ ਸਥਿਤੀ ਬਣ ਸਕਦੀ ਹੈ।


author

Sunaina

Content Editor

Related News