ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

Sunday, Jun 21, 2026 - 03:13 AM (IST)

ਮੀਨ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਬਾਅਦ ਦੁਪਹਿਰ ਤੱਕ ਸਮਾਂ ਸਫਲਤਾ ਦੇਣ ਅਤੇ ਦੁਸ਼ਮਣਾਂ ਨੂੰ ਕਮਜ਼ੋਰ ਰੱਖਣ ਵਾਲਾ ਪਰ ਬਾਅਦ ’ਚ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।
ਬ੍ਰਿਖ : ਬਾਅਦ ਦੁਪਹਿਰ  ਤੱਕ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਹੀ ਨਤੀਜਾ ਨਾ ਦੇਵੇਗਾ, ਫਿਰ ਬਾਅਦ ’ਚ ਸਮਾਂ ਬਿਹਤਰੀ ਵਾਲਾ ਰਹੇਗਾ।
ਮਿਥੁਨ : ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਵਾਲਾ ਬਣੇਗਾ।
ਕਰਕ : ਬਾਅਦ ਦੁਪਹਿਰ ਤੱਕ ਕੰਮਕਾਜੀ ਕੰਮਾਂ ਨੂੰ ਲਾਇਟਲੀ ਜਾਂ ਬੇਧਿਆਨੀ ਨਾਲ ਅਟੈਂਡ ਨਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ।
ਸਿੰਘ : ਕਾਰੋਬਾਰੀ ਕੰਮਾਂ, ਕਾਰੋਬਾਰੀ ਟੂਰਿੰਗ ਲਈ ਸਮਾਂ ਚੰਗਾ, ਜਿਹੜੇ ਕੰਮ ਲਈ ਆਪ ਯਤਨ ਕਰੋਗੇ, ਉਸ ਦਾ ਬਿਹਤਰ ਨਤੀਜਾ ਮਿਲੇਗਾ।
ਕੰਨਿਆ : ਬਾਅਦ ਦੁਪਹਿਰ ਤੱਕ ਆਪਣੇ-ਆਪ ਨੂੰ ਪੰਗਿਆਂ, ਝਮੇਲਿਆਂ ਤੋਂ ਬਚਾ ਕੇ ਰੱਖੋ ਪਰ ਬਾਅਦ ’ਚ ਆਪ ਦੀਆਂ ਕੋਸ਼ਿਸ਼ਾਂ, ਭੱਜਦੌੜ ਚੰਗਾ ਨਤੀਜਾ ਦੇਣਗੀਆਂ।
ਤੁਲਾ : ਬਾਅਦ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਅਤੇ ਧਨ ਲਾਭ ਲਈ ਲਈ ਸਮਾਂ ਚੰਗਾ ਪਰ ਮਗਰੋਂ ਉਲਝਣਾਂ ਝਗੜੇ ਉਭਰ ਸਿਮਟ ਸਕਦੇ ਹਨ।
ਬ੍ਰਿਸ਼ਚਕ : ਬਾਅਦ ਦੁਪਹਿਰ  ਤੱਕ ਅਫਸਰਾਂ ਦੇ ਰੁਖ ’ਚ ਸਖਤੀ ਨਾਰਾਜ਼ਗੀ ਦਿਸ ਸਕਦੀ ਹੈ, ਫਿਰ ਬਾਅਦ ’ਚ ਅਰਥ ਦਸ਼ਾ ਬਿਹਤਰ ਬਣੇਗੀ।
ਧਨ : ਬਾਅਦ ਦੁਪਹਿਰ ਤੱਕ ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰਖੋ, ਫਿਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਮਕਰ : ਬਾਅਦ ਦੁਪਹਿਰ ਤੱਕ ਪੇਟ ਦੀ ਸੰਭਾਲ ਰੱਖਣੀ ਜ਼ਰੂਰੀ, ਮਨ ਵੀ ਅਸ਼ਾਂਤ ਡਿਸਟਰਬ ਜਿਹਾ ਰਹੇਗਾ, ਫਿਰ ਬਾਅਦ ’ਚ ਹਰ ਮੋਰਚੇ ’ਤੇ ਸਫਲਤਾ ਮਿਲੇਗੀ।
ਕੁੰਭ : ਬਾਅਦ ਦੁਪਹਿਰ ਤੱਕ ਸਮਾਂ ਬਿਹਤਰ, ਉਦੇਸ਼-ਪ੍ਰੋਗਰਾਮ ਸਿਰੇ ਚੜ੍ਹਨਗੇ ਪਰ ਬਾਅਦ ’ਚ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ।
ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਕਮਜ਼ੋਰ,  ਵੈਰ ਵਿਰੋਧ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।

21 ਜੂਨ 2026, ਐਤਵਾਰ
ਦਵੀਤੀਯ (ਸ਼ੁੱਧ) ਜੇਠ ਸੁਦੀ ਤਿੱਥੀ ਸਪਤਮੀ  (ਬਾਅਦ ਦੁਪਹਿਰ 3.21 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮਿਥੁਨ ’ਚ 
ਚੰਦਰਮਾ     ਸਿੰਘ ’ਚ 
ਮੰਗਲ       ਬ੍ਰਿਖ ’ਚ
ਬੁੱਧ           ਮਿਥੁਨ ’ਚ 
ਗੁਰੂ          ਕਰਕ ’ਚ 
ਸ਼ੁੱਕਰ        ਕਰਕ  ’ਚ 
ਸ਼ਨੀ         ਮੀਨ ’ਚ
ਰਾਹੂ         ਕੁੰਭ ’ਚ                                                     
ਕੇਤੂ          ਸਿੰਘ ’ਚ  

ਬਿਕ੍ਰਮੀ ਸੰਮਤ : 2083, ਹਾੜ੍ਹ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 31 (ਜੇਠ), ਹਿਜਰੀ ਸਾਲ 1448, ਮਹੀਨਾ : ਮੁਹੱਰਮ, ਤਰੀਕ : 5, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (ਸਵੇਰੇ 9.32 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਸਿੱਧੀ (ਪੁਰਵ ਦੁਪਹਿਰ 11.22 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਸਿੰਘ  ਰਾਸ਼ੀ ’ਤੇ (ਬਾਅਦ ਦੁਪਹਿਰ 3.40 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਭੱਦਰਾ  ਰਹੇਗੀ (ਬਾਅਦ ਦੁਪਹਿਰ 3.21 ਤੋਂ ਲੈ ਕੇ 21-22 ਮੱਧ ਰਾਤ 3.31 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ  ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਦਕਸ਼ਨਾਯਨ ਅਤੇ ਵਰਖਾ-ਰੁਤ ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News