ਮੀਨ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Tuesday, Aug 26, 2025 - 07:07 AM (IST)

ਮੀਨ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਡਰੇ-ਡਰੇ ਮਨ ਅਤੇ ਕਮਜ਼ੋਰ ਮਨੋਬਲ ਕਰਕੇ ਮਨ ਕਿਸੇ ਵੀ ਕੰਮ-ਪ੍ਰਾਜੈਕਟ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਾ ਹੋਵੇਗਾ।
ਬ੍ਰਿਖ : ਯਤਨ ਕਰਨ ’ਤੇ ਆਪ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਕੁਝ ਹਦ ਤਕ ਸਫਲ ਹੋ ਸਕਦੇ ਹੋ, ਸਫਰ ਲਈ ਮਨ ਰਾਜ਼ੀ ਰਹੇਗਾ।
ਮਿਥੁਨ : ਪ੍ਰਾਪਰਟੀ  ਦੇ ਕੰਮ ਨੂੰ ਹੱਥ ’ਚ ਲੈਣ ਜਾਂ ਉਸ ਲਈ  ਭੱਜਦੌੜ ਕਰਨ ਲਈ ਸਮਾਂ ਚੰਗਾ ਪਰ ਘਟੀਆ ਲੋਕਾਂ ਨਾਲ ਮੇਲ-ਜੋਲ ਨਾ ਰੱਖੋ।
ਕਰਕ :  ਵੱਡੇ ਲੋਕਾਂ ਨਾਲ ਮੇਲਜੋਲ ਫਰੂਟਫੁੱਲ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਕੰਮਕਾਜੀ ਸਾਥੀ ਤਾਲਮੇਲ ਰੱਖਣਗੇ।
ਸਿੰਘ : ਸਿਤਾਰਾ  ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਤਣਾਤਣੀ ਰਹਿਣ ਦਾ ਡਰ।
ਤੁਲਾ : ਸਿਤਾਰਾ  ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ , ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨੁ : ਕਿਸੇ ਅਫਸਰ ਦੇ ਸਾਫਟ ਅਤੇ ਲਚੀਲੇ ਰੁਖ਼ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੰਵਾਰਨ ’ਚ ਮਦਦ ਮਿਲੇਗੀ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਕੰਮਕਾਜੀ ਦਸ਼ਾ ਠੀਕ ਠਾਕ।
ਕੁੰਭ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਖਾਣ-ਪੀਣ ’ਚ ਵੀ ਬਦਪਰਹੇਜ਼ੀ ਨਾ ਕਰੋ। ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਸੁਭਾਅ ’ਚ ਗੁੱਸਾ।

ਅੱਜ ਦਾ ਰਾਸ਼ੀਫਲ
26 ਅਗਸਤ 2025, ਮੰਗਲਵਾਰ
ਭਾਦੋਂ ਵਦੀ ਤਿੱਥੀ ਤੀਜ (ਦੁਪਹਿਰ 1.55 ਤਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ              ਸਿੰਘ ’ਚ 
ਚੰਦਰਮਾ          ਕੰਨਿਆ ’ਚ 
ਮੰਗਲ            ਕੰਨਿਆ ’ਚ
ਬੁੱਧ                ਕਰਕ ’ਚ 
ਗੁਰੂ               ਮਿਥੁਨ ’ਚ 
ਸ਼ੁੱਕਰ             ਕਰਕ ’ਚ 
ਸ਼ਨੀ              ਮੀਨ ’ਚ
ਰਾਹੂ              ਕੁੰਭ ’ਚ                                                     
ਕੇਤੂ               ਸਿੰਘ ’ਚ  

ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 4 (ਭਾਦੋਂ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 28, ਸੂਰਜ ਉਦੇ ਸਵੇਰੇ 6.04 ਵਜੇ, ਸੂਰਜ ਅਸਤ : 6.55 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (23-24 ਮੱਧ ਰਾਤ 12.55 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਪਰਿਧ (ਦੁਪਹਿਰ 1.20 ਤਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), 23-24 ਮੱਧ ਰਾਤ 12.55 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਹਰੀ ਤਾਲਿਕਾ ਤੀਜ, ਗੌਰੀ ਤੀਜ, ਕਲੰਕ (ਪੱਥਰ) ਚੌਥਚੰਦਰ ਦਰਸ਼ਨ ਦੀ ਮਨਾਹੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News