ਮਕਰ ਰਾਸ਼ੀ ਵਾਲਿਆਂ ਨੂੰ ਇੱਜ਼ਤਮਾਣ ਦੀ ਪ੍ਰਾਪਤੀ ਹੋਵੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Saturday, Aug 16, 2025 - 06:52 AM (IST)

ਮਕਰ ਰਾਸ਼ੀ ਵਾਲਿਆਂ ਨੂੰ ਇੱਜ਼ਤਮਾਣ ਦੀ ਪ੍ਰਾਪਤੀ ਹੋਵੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਟੀਚਿੰਗ, ਕੋਚਿੰਗ, ਕੰਸਲਟੈਂਸੀ, ਫੋਟੋਗ੍ਰਾਫੀ, ਟੂਰਿਜ਼ਮ, ਲਿਕਰ, ਕੈਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਸਿਤਾਰਾ ਪੁਰਵ ਦੁਪਹਿਰ ਤੱਕ ਨੁਕਸਾਨ ਦੇਣ ਅਤੇ ਕਿਸੇ ਝਮੇਲੇ ਨੂੰ ਉਭਾਰਨ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਸਫ਼ਲਤਾ ਮਿਲੇਗੀ, ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਮਿਥੁਨ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਤਸੱਲੀਬਖਸ਼ ਰੱਖਣ ਵਾਲਾ, ਪਰ ਬਾਅਦ ’ਚ ਸਮਾਂ ਹਰ ਫ੍ਰੰਟ ’ਤੇ ਕਮਜ਼ੋਰ ਬਣੇਗਾ, ਝਮੇਲੇ ਪੈਦਾ ਹੁੰਦੇ ਰਹਿਣਗੇ। 
ਕਰਕ : ਸਿਤਾਰਾ ਪੁਰਵ ਦੁਪਹਿਰ ਤੱਕ ਸਫ਼ਲਤਾ ਅਤੇ ਇੱਜ਼ਤਮਾਣ ਦੇਣ ਵਾਲਾ, ਫਿਰ ਬਾਅਦ ’ਚ ਕਾਰੋਬਾਰੀ ਟੂਰਿੰਗ-ਪਲਾਨਿੰਗ-ਪ੍ਰੋਗਰਾਮਿੰਗ ’ਚ ਲਾਭ ਦੇਵੇਗਾ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਸਰਕਾਰੀ ਫ੍ਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਵੱਡੇ ਲੋਕ ਵੀ ਸਾਫ਼ਟ, ਮਿਹਰਬਾਨ ਰਹਿਣਗੇ।
ਕੰਨਿਆ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਮਨ ਵੀ ਪ੍ਰੇਸ਼ਾਨ, ਅਪਸੈੱਟ ਜਿਹਾ ਰਹੇਗਾ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਤੁਲਾ : ਪੁਰਵ ਦੁਪਹਿਰ ਤਕ ਅਰਥ ਦਸ਼ਾ ਬਿਹਤਰ ਰਹੇਗੀ, ਸਫ਼ਲਤਾ ਸਾਥ ਦੇਵੇਗੀ ਪਰ ਬਾਅਦ ’ਚ ਖਾਣਾ-ਪੀਣਾ ਬਹੁਤ ਸੰਭਲ ਕੇ ਪਰਹੇਜ਼ ਨਾਲ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਹਿਰ ਤੱਕ ਕਮਜ਼ੋਰ, ਮਨ ਅਸ਼ਾਂਤ-ਡਿਸਟਰਬ ਜਿਹਾ ਰਹੇਗਾ ਪਰ ਬਾਅਦ ’ਚ ਫਾਇਨਾਂਸ਼ੀਅਲ ਪੁਜ਼ੀਸ਼ਨ ਬਿਹਤਰ ਬਣੇਗੀ।
ਧਨੁ : ਸਿਤਾਰਾ ਪੁਰਵ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਅਚਾਨਕ ਵੈਰ ਵਿਰੋਧ ਵਧੇਗਾ।
ਮਕਰ : ਜਨਰਲ ਸਿਤਾਰਾ ਬਿਹਤਰ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਇੱਜ਼ਤਮਾਣ ਦੀ ਪ੍ਰਾਪਤੀ, ਮੌਰੇਲ ਵੀ ਬਣਿਆ ਰਹੇਗਾ।
ਕੁੰਭ : ਕੋਰਟ ਕਚਹਿਰੀ ਦੇ ਕੰਮਾਂ ਲਈ ਨਤੀਜਾ ਚੰਗਾ, ਵੱਡੇ ਲੋਕ ਆਪ ਦੀ ਗੱਲ ਨੂੰ ਧਿਆਨ ਅਤੇ ਸੀਰੀਅਸਲੀ ਸੁਣਨਗੇ।
ਮੀਨ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਬਿਹਤਰ ਰੱਖੇਗਾ, ਸਫ਼ਲਤਾ ਸਾਥ ਦੇਵੇਗੀ, ਫਿਰ ਬਾਅਦ ’ਚ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਅੱਜ ਦਾ ਰਾਸ਼ੀਫਲ
16 ਅਗਸਤ 2025, ਸ਼ਨੀਵਾਰ
ਭਾਦੋਂ ਵਦੀ ਤਿੱਥੀ ਅਸ਼ਟਮੀ (ਰਾਤ 09.35 ਤਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਕਰਕ ’ਚ 
ਚੰਦਰਮਾ     ਮੇਖ ’ਚ 
ਮੰਗਲ       ਕੰਨਿਆ ’ਚ
 ਬੁੱਧ         ਕਰਕ ’ਚ 
 ਗੁਰੂ         ਮਿਥੁਨ ’ਚ 
 ਸ਼ੁੱਕਰ       ਮਿਥੁਨ ’ਚ 
 ਸ਼ਨੀ        ਮੀਨ ’ਚ
 ਰਾਹੂ        ਕੁੰਭ ’ਚ                                                     
 ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2082, ਭਾਦੋਂ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਸਾਉਣ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 21 , ਸੂਰਜ ਉਦੇ ਸਵੇਰੇ 5.58 ਵਜੇ, ਸੂਰਜ ਅਸਤ : ਸ਼ਾਮ 7.06 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸਵੇਰੇ 6.06 ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਵ੍ਰਿਧੀ (ਸਵੇਰੇ 7.21 ਤਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮੇਖ ਰਾਸ਼ੀ ’ਤੇ (ਪੁਰਵ ਦੁਪਹਿਰ 11.44 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ, ਪੁਰਬ, ਦਿਵਸ ਅਤੇ  ਤਿਓਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (ਵੈਸ਼ਣਵ), ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੁਰਵ (ਮਥੁਰਾ), ਸ਼੍ਰੀ ਗੋਕੂਲ ਅਸ਼ਟਮੀ, ਨੰਦ ਉਤਸਵ (ਮਥੁਰਾ), ਸੰਤ ਗਿਆਨੇਸ਼ਵਰ ਜਯੰਤੀ, ਬਿਕ੍ਰਮੀ ਭਾਦੋਂ ਸੰਕ੍ਰਾਂਤੀ, ਸੂਰਜ 16-17 ਮੱਧ ਰਾਤ 1.52 (ਜਲੰਧਰ ਟਾਈਮ) ’ਤੇ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼੍ਰੀ ਅਟਲ ਬਿਹਾਰੀ ਵਾਜਪਾਈ ਪੁੰਨ ਤਿੱਥੀ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News