ਇਹ 4 ਰਾਸ਼ੀਆਂ ਦੇ ਲੋਕ ਹੋਣ ਵਾਲੇ ਨੇ ਮਾਲਾਮਾਲ! ਬਾਬਾ ਵੇਂਗਾ ਦੀ ਭਵਿੱਖਬਾਣੀ
Thursday, Aug 14, 2025 - 05:00 PM (IST)

ਵੈੱਬ ਡੈਸਕ- ਮਸ਼ਹੂਰ ਬਾਬਾ ਵੇਂਗਾ ਨੇ ਸਾਲ 2025 ਲਈ ਕਈ ਖੌਫਨਾਕ ਭਵਿੱਖਵਾਣੀਆਂ ਕੀਤੀਆਂ ਹਨ ਪਰ ਉਨ੍ਹਾਂ 'ਚ ਇਕ ਚੰਗੀ ਭਵਿੱਖਵਾਣੀ ਵੀ ਸ਼ਾਮਲ ਹੈ। ਇਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ 2025 'ਚ ਚਾਰ ਰਾਸ਼ੀਆਂ ਵਾਲੇ ਲੋਕਾਂ ‘ਤੇ ਧਨ-ਦੌਲਤ ਦੀ ਬਰਖਾ ਹੋਵੇਗੀ ਅਤੇ ਉਹ ਮਾਲਾਮਾਲ ਹੋ ਸਕਦੇ ਹਨ। 3 ਅਕਤੂਬਰ 1911 ਨੂੰ ਬੁਲਗਾਰੀਆ 'ਚ ਜਨਮੀ ਬਾਬਾ ਵੇਂਗਾ ਨੇ 12 ਸਾਲ ਦੀ ਉਮਰ 'ਚ ਬੀਮਾਰੀ ਕਾਰਨ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ, ਪਰ ਉਨ੍ਹਾਂ ਕੋਲ ਅਜਿਹਾ ਦਿਵਯ ਦਰਸ਼ਨ ਸੀ ਜਿਸ ਨਾਲ ਉਹ ਭਵਿੱਖ ਦੇ ਘਟਨਾ-ਚੱਕਰ ਵੇਖ ਸਕਦੀ ਸੀ। ਉਨ੍ਹਾਂ ਦੀਆਂ ਕਈ ਭਵਿੱਖਵਾਣੀਆਂ ਸੱਚ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਵ੍ਰਿਸ਼ਭ ਰਾਸ਼ੀ
ਇਸ ਸਾਲ ਤਾਰੇ ਵ੍ਰਿਸ਼ਭ ਰਾਸ਼ੀ ਵਾਲਿਆਂ ਦੇ ਹੱਕ ‘ਚ ਹਨ। ਕਰੀਅਰ 'ਚ ਤਰੱਕੀ, ਧਨ-ਦੌਲਤ ਅਤੇ ਸ਼ੋਹਰਤ ਮਿਲੇਗੀ। ਸਿੰਗਲ ਲੋਕਾਂ ਨੂੰ ਲਵ-ਪਾਰਟਨਰ ਮਿਲ ਸਕਦਾ ਹੈ ਤੇ ਕੋਈ ਵੱਡਾ ਪ੍ਰਾਜੈਕਟ ਪੂਰਾ ਹੋਵੇਗਾ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ 2025 ਮੌਕਿਆਂ ਨਾਲ ਭਰਪੂਰ ਹੋਵੇਗਾ। ਨਵੇਂ ਆਮਦਨੀ ਦੇ ਸਰੋਤ ਬਣਨਗੇ, ਸੰਪਰਕ ਵਧਣਗੇ ਅਤੇ ਬੁੱਧੀਮਤਤਾ ਨਾਲ ਵੱਡੀ ਕਾਮਯਾਬੀ ਹਾਸਲ ਹੋਵੇਗੀ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਸਿੰਘ ਰਾਸ਼ੀ
ਭਾਵੇਂ ਸਿੰਘ ਰਾਸ਼ੀ 'ਤੇ ਸ਼ਨੀ ਦੀ ਨਜ਼ਰ ਰਹੇਗੀ ਪਰ ਕੁਝ ਤਾਰੇ ਲਾਭ ਦੇਣਗੇ। ਵਿਦੇਸ਼ ਯਾਤਰਾ ਦਾ ਮੌਕਾ, ਅਚਾਨਕ ਵੱਡਾ ਧਨ ਲਾਭ, ਚੰਗੀ ਸਿਹਤ ਅਤੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ।
ਕੁੰਭ ਰਾਸ਼ੀ
ਸ਼ਨੀ ਦੀ ਸਾਢੇ ਸਾਤੀ ਦਾ ਆਖਰੀ ਚਰਨ ਕੁੰਭ ਰਾਸ਼ੀ ਵਾਲਿਆਂ ਲਈ ਲਾਭਦਾਇਕ ਹੋਵੇਗਾ। ਕਰੀਅਰ 'ਚ ਵੱਡੇ ਬਦਲਾਅ, ਕਰਜ਼ ਤੋਂ ਮੁਕਤੀ, ਧਨ ਪ੍ਰਾਪਤੀ ਅਤੇ ਨਿਵੇਸ਼ ਤੋਂ ਫਾਇਦਾ ਮਿਲੇਗਾ। ਆਤਮਿਕ ਤੌਰ ‘ਤੇ ਵੀ ਵਿਕਾਸ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8