ਮੀਨ ਰਾਸ਼ੀ ਵਾਲਿਆਂ ਨੂੰ ਸਰਕਾਰੀ-ਗ਼ੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
Thursday, May 07, 2026 - 05:01 AM (IST)
ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਧਾਰਮਿਕ ਅਤੇ ਸਾਮਾਜਿਕ ਕੰਮਾਂ ’ਚ ਰੁਚੀ।
ਬ੍ਰਿਖ : ਪੇਟ ’ਚ ਕੁਝ ਨਾ ਕੁਝ ਗੜਬੜੀ ਰਹਿ ਸਕਦੀ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਨਾ ਕਰੋ।
ਮਿਥੁਨ : ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ, ਕੋਸ਼ਿਸ਼ ਕਰਨ ’ਤੇ ਆਪ ਦੀ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਰਹੇਗਾ।
ਕਰਕ : ਨਾ ਤਾਂ ਕਿਸੇ ਦੇ ਚੱਕਰ ’ਚ ਫਸੋ ਅਤੇ ਨਾ ਹੀ ਕਿਸੇ ਦੇ ਝਾਂਸੇ ’ਚ ਫਸੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ।
ਕੰਨਿਆ : ਜਾਇਦਾਦੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਪਰ ਡਿੱਗਣ-ਫਿਸਲਣ ਦਾ ਡਰ।
ਤੁਲਾ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ।
ਬ੍ਰਿਸ਼ਚਕ : ਸਿਤਾਰਾ ਕਾਰੋਬਾਰੀ ਕੰਮਾਂ ’ਚੋਂ ਲਾਭ ਦੇਣ ਅਤੇ ਕਿਸੇ ਕੰਮਕਾਜੀ ਸਮੱਸਿਆ ਨੂੰ ਸੈਟਲ ਕਰਨ ਵਾਲਾ ਹੈ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ।
ਮਕਰ : ਸਿਤਾਰਾ ਕਿਉਂਕਿ ਨੁਕਸਾਨ ਦੇਣ ਵਾਲਾ ਅਤੇ ਆਪ ਨੂੰ ਕਿਸੇ ਨਾ ਕਿਸੇ ਪ੍ਰਾਬਲਮ ’ਚ ਫਸਾਉਣ ਵਾਲਾ ਹੈ, ਇਸ ਲਈ ਸੁਚੇਤ ਰਹੋ।
ਕੁੰਭ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਡੈਕੋਰੇਸ਼ਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲੇਗਾ।
ਮੀਨ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ।
7 ਮਈ 2026, ਵੀਰਵਾਰ
ਜੇਠ ਵਦੀ ਤਿੱਥੀ ਪੰਚਮੀ (ਸਵੇਰੇ 10.15 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਧਨ ’ਚ
ਮੰਗਲ ਮੀਨ ’ਚ
ਬੁੱਧ ਮੇਖ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 17 (ਚੇਤ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 19, ਸੂਰਜ ਉਦੇ ਸਵੇਰੇ 5.42 ਵਜੇ, ਸੂਰਜ ਅਸਤ : ਸ਼ਾਮ 7.07 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾਖਾੜਾ (ਸ਼ਾਮ 6.46ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾਖਾੜਾ, ਯੋਗ : ਸਾਧਿਯਾ (7-8 ਮੱਧ ਰਾਤ 2 ਵਜੇ ਤੱਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਧਨ ਰਾਸ਼ੀ ’ਤੇ (7-8 ਮੱਧ ਰਾਤ 1.27 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ, ਅਤੇ ਤਿਓਹਾਰ : ਸ਼੍ਰੀ ਰਵਿੰਦਰ ਨਾਥ ਟੈਗੋਰ ਜਨਮ ਦਿਨ, ਮੇਲਾ ਘਾਣੀ (ਕੁੱਲੂ) ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
