ਮਕਰ ਰਾਸ਼ੀ ਵਾਲਿਆਂ ਨੂੰ ਵੱਡੇ ਲੋਕਾਂ ਨਾਲ ਮੇਲ-ਮਿਲਾਪ ਫ਼ਾਇਦਾ ਦੇਵੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

Tuesday, Jun 09, 2026 - 05:26 AM (IST)

ਮਕਰ ਰਾਸ਼ੀ ਵਾਲਿਆਂ ਨੂੰ ਵੱਡੇ ਲੋਕਾਂ ਨਾਲ ਮੇਲ-ਮਿਲਾਪ ਫ਼ਾਇਦਾ ਦੇਵੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਉਲਝਣਾਂ ਮੁਸ਼ਕਿਲਾਂ ਕਰਕੇ ਆਪ ਦਾ ਹਰ  ਕੰਮ ਰੁਕਦਾ-ਰੁਕਦਾ ਨਜ਼ਰ ਆਵੇਗਾ, ਇਸ-ਲਈ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਨਾ ਕਰੋ।
ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਬੁੱਕ ਪਬਲੀਸ਼ਿੰਗ ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਰਾਜ ਦਰਬਾਰ ਦੇ ਕੰਮਾਂ ਲਈ ਆਪ ਦੀ ਕੋਸ਼ਿਸ਼ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਜਨਰਲ  ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹੇਗਾ, ਤੇਜ  ਪ੍ਰਭਾਵ ਬਣਿਆ ਰਹੇਗਾ।
ਸਿੰਘ : ਸਿਹਤ  ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋਂ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਕੁਝ ਪ੍ਰੇਸ਼ਾਨੀ  ਰਹਿ ਸਕਦੀ ਹੈ।
ਤੁਲਾ : ਵਿਰੋਧ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਬ੍ਰਿਸ਼ਚਕ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ ਹੱਲ ਹੋਵੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਅਦਾਲਤੀ ਕੰਮ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।
ਮਕਰ : ਵੱਡੇ ਲੋਕਾਂ ਨਾਲ ਮੇਲ- ਮਿਲਾਪ ਫਰੂਟਫੁਲ ਰਹੇਗਾ ਅਤੇ ਆਪਦੇ ਕਿਸੇ  ਉਲਝੇ ਕੰਮ ਨੂੰ ਸੰਵਾਰਨ ਵਾਲਾ ਹੋਵੇਗਾ।
ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ।

9 ਜੂਨ 2026, ਮੰਗਲਵਾਰ
ਦਵੀਤੀਯ (ਅਧਿਕ) ਜੇਠ ਵਦੀ ਤਿੱਥੀ ਨੌਮੀ (9-10 ਮੱਧ ਰਾਤ 2.35) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਬ੍ਰਿਖ ’ਚ 
ਚੰਦਰਮਾ     ਮੀਨ ’ਚ 
ਮੰਗਲ       ਮੇਖ ’ਚ
ਬੁੱਧ          ਮਿਥੁਨ ’ਚ 
ਗੁਰੂ         ਕਰਕ ’ਚ 
ਸ਼ੁੱਕਰ       ਮਿਥੁਨ ’ਚ 
ਸ਼ਨੀ        ਮੀਨ ’ਚ
ਰਾਹੂ        ਕੁੰਭ ’ਚ                                                     
ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 19 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 22, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਸਵੇਰੇ 9.40 ਤਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਪ੍ਰੀਤੀ (ਸਵੇਰੇ 8.19 ਤੱਕ) ਅਤੇ ਯੋਗ ਆਯੁਸ਼ਮਾਨ, ਚੰਦਰਮਾ: ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ(ਪੂਰਾ ਦਿਨ ਰਾਤ), ਦਿਸ਼ਾ ਸ਼ੂਲ :ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News