ਤੁਲਾ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

Wednesday, Mar 19, 2025 - 05:00 AM (IST)

ਤੁਲਾ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।
ਬ੍ਰਿਖ : ਸਿਤਾਰਾ ਦੁਪਹਿਰ ਤਕ ਕਮਜ਼ੋਰ ਇਸ ਲਈ ਵਿਪਰੀਤ ਹਾਲਾਤ ਨਾਲ  ਨਜਿੱਠਣਾ ਪੈ ਸਕਦਾ ਹੈ ਪਰ  ਬਾਅਦ ’ਚ ਜਨਰਲ ਹਾਲਾਤ ਕੁਝ ਸੁਧਰਨਗੇ।
ਮਿਥੁਨ : ਸਿਤਾਰਾ ਦੁਪਹਿਰ ਤਕ ਬਿਹਤਰ ਇਰਾਦਿਆਂ ’ਚ ਮਜ਼ਬੂਤੀ, ਧਾਰਮਿਕ ਕੰਮਾਂ ’ਚ ਰੁਚੀ ਪਰ ਬਾਅਦ ’ਚ ਸਮਾਂ ਮੁਸ਼ਕਲਾਂ-ਪ੍ਰੇਸ਼ਾਨੀਆਂ ਵਾਲਾ ਬਣੇਗਾ।
ਕਰਕ : ਸਿਤਾਰਾ ਦੁਪਹਿਰ ਤਕ ਜਨਰਲ ਕੰਮਾਂ ’ਚ ਸਫਲਤਾ ਦੇਣ ਅਤੇ ਇੱਜ਼ਤ-ਮਾਣ ਦੇਣ ਵਾਲਾ  ਪਰ ਬਾਅਦ ’ਚ ਸੋਚ-ਵਿਚਾਰ ’ਚ ਨੈਗੇਟੀਵਿਟੀ ਵਧਣ ਦੀ ਆਸ।
ਸਿੰਘ : ਦੁਪਹਿਰ ਤਕ ਸਿਤਾਰਾ ਆਪ ਨੂੰ ਹਿੰਮਤੀ, ਪ੍ਰਭਾਵੀ ਅਤੇ ਕੰਮਕਾਜ ’ਚ ਵਿਅਸਤ ਰੱਖਣ ਵਾਲਾ ਪਰ ਬਾਅਦ ’ਚ ਉਲਝਣਾਂ-ਮੁਸ਼ਕਲਾਂ ਸਿਰ ਚੁੱਕ ਸਕਦੀਆਂ ਹਨ।
ਕੰਨਿਆ : ਸਿਤਾਰਾ ਦੁਪਹਿਰ ਤਕ ਆਮਦਨ ਵਾਲਾ, ਹਰ ਫਰੰਟ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਬਾਅਦ ’ਚ ਘਟੀਆ ਸਾਥੀ ਆਪ ਦੇ ਖਿਲਾਫ ਆਪਣੀਆਂ ਸ਼ਰਾਰਤਾਂ ਵਧਾ ਸਕਦੇ ਹਨ।
ਤੁਲਾ : ਦੁਪਹਿਰ ਤਕ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਅਰਥ ਤੰਗੀ ਮਹਿਸੂਸ ਹੋਵੇਗੀ।
ਬ੍ਰਿਸ਼ਚਕ : ਜਨਰਲ ਸਿਤਾਰਾ ਪ੍ਰੇਸ਼ਾਨੀਆਂ ਦੇਣ,  ਮਨ ਨੂੰ ਉਚਾਟ ਰੱਖਣ ਵਾਲਾ, ਮਨ ਬੇਕਾਰ ਕੰਮਾਂ ਵੱਲ ਭਟਕਾਉਣ ਵਾਲਾ ਹੈ, ਇਸ ਲਈ ਉਸ ’ਤੇ ਕਾਬੂ ਰੱਖੋ।
ਧਨ : ਸਿਤਾਰਾ ਦੁਪਹਿਰ ਤਕ ਵਪਾਰ ਕਾਰੋਬਾਰ ’ਚ ਲਾਭ ਵਾਲਾ, ਆਪ ਦੇ ਕਾਰੋਬਾਰੀ ਯਤਨ ਕਰਨ ਸਿਰੇ ਚੜ੍ਹਣਗੇ ਪਰ ਬਾਅਦ ’ਚ ਉਲਝਣਾਂ-ਮੁਸ਼ਕਲਾਂ ਦੇ ਉਭਰਨ ਦਾ ਡਰ।
ਮਕਰ : ਸਿਤਾਰਾ ਦੁਪਹਿਰ ਤਕ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ।
ਕੁੰਭ : ਜਨਰਲ ਸਿਤਾਰਾ ਦੁਪਹਿਰ ਤਕ ਮਜ਼ਬੂਤ, ਮੋਰੇਲ ਬੂਸਟਿੰਗ ਬਣੀ ਰਹੇਗੀ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਸਰਕਾਰੀ ਕੰਮਾਂ ਲਈ ਮੁਸ਼ਕਲਾਂ ਵਾਲਾ ਬਣੇਗਾ।
ਮੀਨ : ਸਿਤਾਰਾ ਦੁਪਹਿਰ ਤਕ ਸਿਹਤ ਲਈ ਠੀਕ ਨਹੀਂ , ਵੈਸੇ ਵੀ ਹਰ ਪੱਖੋਂ ਸਮਾਂ ਨਿਰਾਸ਼ਾ ਵਾਲਾ ਰਹੇਗਾ ਪਰ ਬਾਅਦ ’ਚ ਸੋਚ ’ਤੇ ਨੈਗੇਟੀਵਿਟੀ ਵਧੇਗੀ।

19 ਮਾਰਚ 2025, ਬੁੱਧਵਾਰ
ਚੇਤ ਵਦੀ ਤਿੱਥੀ ਪੰਚਮੀ (19-20 ਮੱਧ ਰਾਤ 12.38 ਤੱਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਮੀਨ ’ਚ 
ਚੰਦਰਮਾ    ਤੁਲਾ ’ਚ 
ਮੰਗਲ      ਮਿਥੁਨ ’ਚ
 ਬੁੱਧ        ਮੀਨ ’ਚ 
 ਗੁਰੂ       ਬ੍ਰਿਖ ’ਚ 
 ਸ਼ੁੱਕਰ     ਮੀਨ ’ਚ 
 ਸ਼ਨੀ      ਕੁੰਭ ’ਚ
 ਰਾਹੂ       ਮੀਨ ’ਚ                                                     
 ਕੇਤੂ       ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 28 (ਫੱਗਣ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 18, ਸੂਰਜ ਉਦੇ ਸਵੇਰੇ 6.37 ਵਜੇ, ਸੂਰਜ ਅਸਤ ਸ਼ਾਮ 6.34 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਰਾਤ 8.50 ਤੱਕ) ਅਤੇ ਮਗਰੋਂ ਨਕੱਸ਼ਤਰ ਅਨੁਰਾਧਾ, ਯੋਗ : ਹਰਸ਼ਣ (ਸ਼ਾਮ 5.38 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਤੁਲਾ ਰਾਸ਼ੀ ’ਤੇ (ਦੁਪਹਿਰ 2.03 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰੰਗ ਪੰਚਮੀ, ਮੇਲਾ ਗੁਰੂ ਰਾਮ ਰਾਏ (ਦੇਹਰਾਦੂਨ), ਮੇਲਾ ਨਵਚੰਡੀ (ਮੇਰਠ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Sandeep Kumar

Content Editor

Related News