ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਤੌਰ ’ਤੇ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ
Sunday, Mar 23, 2025 - 06:56 AM (IST)

ਮੇਖ : ਆਪਣੇ ਯਤਨਾਂ, ਪ੍ਰੋਗਰਾਮਾਂ, ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਧਾਰਮਿਕ ਕੰਮਾਂ ’ਚ ਰੁਚੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਪੇਟ ਦੇ ਮਾਮਲੇ ’ਚ ਸਾਵਧਾਨੀ ਵਰਤਣੀ ਜ਼ਰੂਰੀ, ਹਾਨੀ-ਪ੍ਰੇਸ਼ਾਨੀ ਦਾ ਵੀ ਡਰ, ਆਪਣੇ ਆਪ ਨੂੰ ਝਮੇਲਿਆਂ, ਪੇਚੀਦਗੀਆਂ ਤੋਂ ਵੀ ਬਚਾ ਕੇ ਰੱਖੋ।
ਮਿਥੁਨ : ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ।
ਕਰਕ : ਜਿਹੜੇ ਵਿਰੋਧੀਆਂ ਦਾ ਵੀ ਆਪ ਨੇ ਕੁਝ ਵਿਗਾੜਿਆ ਨਾ ਹੋਵੇਗਾ, ਉਹ ਵੀ ਆਪ ਦੇ ਵਿਰੋਧੀ ਸ਼ਿਵਿਰ ’ਚ ਖੜ੍ਹੇ ਨਜ਼ਰ ਆ ਸਕਦੇ ਹਨ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਇਰਾਦਿਆਂ ’ਚ ਮਜ਼ਬੂਤੀ, ਮਨੋਬਲ-ਪੈਠ ਬਣੀ ਰਹੇਗੀ ਪਰ ਪੈਰ ਫਿਸਲਣ ਅਤੇ ਸੱਟ ਲੱਗਣ ਦਾ ਡਰ ਰਹੇਗਾ।
ਕੰਨਿਆ : ਕਿਉਂਕਿ ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ ਹੈ, ਇਸ ਲਈ ਕਿਸੇ ਪੈਂਡਿੰਗ ਪਏ ਕੰਮਾਂ ਨੂੰ ਹੱਥ ’ਚ ਲੈਣ ਲਈ ਸਿਤਾਰਾ ਚੰਗਾ।
ਤੁਲਾ : ਮਿੱਤਰਾਂ ਨਾਲ ਮੇਲ-ਮਿਲਾਪ ਫਰੂਟ-ਫੁਲ, ਕੰਮਕਾਜੀ ਸਾਥੀ ਸਹਿਯੋਗ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਲਾਭਕਾਰੀ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਸਟਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ।
ਮਕਰ : ਸਿਤਾਰਾ ਖਰਚਿਆਂ ਵਾਲਾ, ਖਰਚਿਆਂ ਕਰ ਕੇ ਅਰਥ ਦਸ਼ਾ ਤੰਗ ਰਹਿ ਸਕਦੀ ਹੈ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਕੁੰਭ : ਟੀਚਿੰਗ, ਕੋਚਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਪਬਲੀਸ਼ਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮੀਨ : ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਕੋਈ ਸਰਕਾਰੀ ਸਮੱਸਿਆ ਸੁਲਝ ਸਕਦੀ ਹੈ, ਵਿਰੋਧੀ ਵੀ ਆਪ ਅੱਗੇ ਠਹਿਰ ਨਾ ਸਕਣਗੇ।
23 ਮਾਰਚ 2025, ਐਤਵਾਰ
ਚੇਤ ਵਦੀ ਤਿੱਥੀ ਨੌਮੀ (23-24 ਮੱਧ ਰਾਤ 5.39 ਤੱਕ) ਅਤੇ ਮਗਰੋਂ ਤਿੱਥੀ ਦਸ਼ਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਧਨ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 2 (ਚੇਤ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 22, ਸੂਰਜ ਉਦੇ ਸਵੇਰੇ 6.33 ਵਜੇ, ਸੂਰਜ ਅਸਤ ਸ਼ਾਮ 6.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (23-24 ਮੱਧ ਰਾਤ 4.18 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਖਾੜਾ, ਯੋਗ : ਵਰਿਆਨ (ਸ਼ਾਮ 5.59 ਤੱਕ) ਅਤੇ ਮਗਰੋਂ ਯੋਗ ਪਰਿਘ, ਚੰਦਰਮਾ : ਧਨੁ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੈਰਿਤਯ ਦਿਸ਼ਾ ਲਈ, ਰਾਹੂਕਾਲ ਸ਼ਾਮ ਸਾਢੇ ਚਾਰ ਤੋਂ ਸਾਢੇ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਬਲੀਦਾਨ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)