ਮੇਖ ਰਾਸ਼ੀ ਵਾਲਿਆਂ ਦੇ ਸ਼ਤਰੂ ਰਹਿਣਗੇ ਪਕੜ ਹੇਠ, ਕਰਕ ਰਾਸ਼ੀ ਵਾਲੇ ਕਿਸੇ ''ਤੇ ਨਾ ਕਰੋ ਭਰੋਸਾ

Tuesday, Jan 28, 2025 - 02:21 AM (IST)

ਮੇਖ ਰਾਸ਼ੀ ਵਾਲਿਆਂ ਦੇ ਸ਼ਤਰੂ ਰਹਿਣਗੇ ਪਕੜ ਹੇਠ, ਕਰਕ ਰਾਸ਼ੀ ਵਾਲੇ ਕਿਸੇ ''ਤੇ ਨਾ ਕਰੋ ਭਰੋਸਾ

ਮੇਖ : ਵੱਡੇ ਲੋਕਾਂ ਦੇ ਸਾਫਟ ਰੁਖ ਕਰਕੇ ਆਪ ਦੀ ਕਿਸੇ ਪ੍ਰਾਬਲਮ ਦਾ ਹੱਲ ਸਾਹਮਣੇ ਆ ਸਕਦਾ ਹੈ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।

ਬ੍ਰਿਖ : ਬਾਅਦ ਦੁਪਹਿਰ ਤੱਕ ਖਾਣਾ-ਪੀਣਾ ਲਿਮਟ ’ਚ ਕਰਨਾ ਅਤੇ ਸਫਰ ਦੇ ਪ੍ਰੋਗਰਾਮ ਨੂੰ ਟਾਲ-ਦੇਣਾ ਸਹੀ ਰਹੇਗਾ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਮਿਥੁਨ : ਬਾਅਦ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰਹੇਗੀ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਵਿਪਰੀਤ ਹਾਲਾਤ ਬਣਾਉਣ, ਨੁਕਸਾਨ ਦੇਣ ਵਾਲਾ ਬਣੇਗਾ।

ਕਰਕ : ਬਾਅਦ ਦੁਪਹਿਰ ਤੱਕ ਸਮਾਂ ਮੁਸ਼ਕਿਲਾਂ, ਪ੍ਰੇਸ਼ਾਨੀਆਂ ਵਾਲਾ, ਇਸ ਲਈ ਕਿਸੇ ’ਤੇ ਵੀ ਭਰੋਸ ਨਾ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਹਾਲਾਤ ਬਣਾਉਣ ਵਾਲਾ।

ਸਿੰਘ : ਬਾਅਦ ਦੁਪਹਿਰ ਤੱਕ ਸਮਾਂ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਸਕੀਮਾਂ ਵੀ ਸਿਰੇ ਚੜ੍ਹਨਗੀਆਂ ਪਰ ਬਾਅਦ ’ਚ ਵਿਪਰੀਤ ਹਾਲਾਤ ਬਣ ਸਕਦੇ ਹਨ।

ਕੰਨਿਆ : ਸਟਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ, ਰੱਖੇਗਾ, ਹਰ ਮੋਰਚੇ ’ਤੇ ਬਿਹਤਰੀ ਹੋਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਤੁਲਾ : ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤ ਮਾਣ ਦੇਣ ਵਾਲਾ ਰਹੇਗਾ।

ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਆਮਦਨ ਲਈ ਚੰਗਾ, ਕੰਮਕਾਜੀ ਤੌਰ ’ਤੇ ਆਪ ਦੀ ਪੈਠ ਬਣੀ ਰਹੇਗੀ, ਫਿਰ ਬਾਅਦ ’ਚ ਵੀ ਸਮਾਂ ਬਿਹਤਰ  ਬਣਿਆ ਰਹੇਗਾ।

ਧਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ, ਕੰਮਕਾਜੀ ਟੂਰਿੰਗ ਨੂੰ ਫਰੂਟਫੁਲ ਰੱਖਣ ਵਾਲਾ, ਮਾਣ ਸਨਮਾਨ ਵੀ  ਬਣਿਆ ਰਹੇਗਾ।

ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਵਿਪਰੀਤ ਹਾਲਾਤ ਰੱਖਣ ਅਤੇ ਖਰਚਿਆਂ ਨੂੰ  ਵਧਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।

 ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਵਾਲਾ ਬਣੇਗਾ।

ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਸਰਕਾਰੀ, ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ ਕਾਰੋਬਾਰੀ ਯਤਨ ਸਫਲਤਾ ਵਾਲੇ ਹੋਣਗੇ।

28 ਜਨਵਰੀ 2025, ਮੰਗਲਵਾਰ
ਮਾਘ ਵਦੀ ਤਿੱਥੀ ਚੌਦਸ (ਸ਼ਾਮ 7.37 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ 
ਸੂਰਜ        ਮਕਰ ’ਚ 
ਚੰਦਰਮਾ    ਧਨ ’ਚ 
ਮੰਗਲ      ਮਿਥੁਨ ’ਚ
ਬੁੱਧ         ਮਕਰ ’ਚ 
ਗੁਰੂ         ਬ੍ਰਿਖ ’ਚ 
ਸ਼ੁੱਕਰ      ਮੀਨ ’ਚ 
ਸ਼ਨੀ       ਕੁੰਭ ’ਚ
ਰਾਹੂ       ਮੀਨ ’ਚ
ਕੇਤੂ       ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਮਾਘ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 8 (ਮਾਘ), ਹਿਜਰੀ ਸਾਲ 1446, ਮਹੀਨਾ : ਰਜਬ, ਤਰੀਕ : 27, ਸੂਰਜ ਉਦੇ ਸਵੇਰੇ 7.26 ਵਜੇ, ਸੂਰਜ ਅਸਤ ਸ਼ਾਮ 5.55 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾਖਾੜਾ (ਸਵੇਰੇ 8.59 ਤੱਕ) ਅਤੇ ਮਗਰੋਂ ਨਕੱਸ਼ਤਰ ਉਤਰਾ ਖਾੜਾ, ਯੋਗ ਵਜਰ (ਰਾਤ 11.51 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਧਨ ਰਾਸ਼ੀ ’ਤੇ (ਬਾਅਦ ਦੁਪਹਿਰ 2.52 ਤੱਕ)ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਭੱਦਰਾ ਰਵੇਗੀ(ਸਵੇਰੇ 8.06’ਤੇ), ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ ਬਾਅਦ ਦੁਪਹਿਰ ਤਿੰਨੋਂ ਤੋਂ ਸਾਢੇ ਚਾਰ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਲਾਲਾ ਲਾਜਪਤ ਰਾਏ ਜਨਮ ਦਿਨ, ਸਬ-ਏ-ਮਿਰਾਜ (ਮੁਸਲਿਮ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News