ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ, ਮਿਥੁਨ ਰਾਸ਼ੀ ਵਾਲੇ ਅਣਮੰਨੇ ਮਨ ਨਾਲ ਨਾ ਕਰਨ ਕੋਈ ਕੰਮ
Monday, Dec 09, 2024 - 01:32 AM (IST)
ਮੇਖ : ਸਿਤਾਰਾ ਨੁਕਸਾਨ ਦੇਣ ਵਾਲਾ ਹੈ, ਇਸ ਲਈ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਪੂਰੀ ਸਾਵਧਾਨੀ ਸਹੀ ਰਹੇਗੀ, ਸਫਰ ਵੀ ਟਾਲ ਦਿਉ।
ਬ੍ਰਿਖ : ਸਿਤਾਰਾ ਜਨਰਲ ਤੌਰ ’ਤੇ ਸਟ੍ਰੋਗ, ਟੀਚਿੰਗ, ਕੋਚਿੰਗ, ਪ੍ਰਿੰਟਿਗ, ਪਬਲੀਸ਼ਿੰਗ, ਟੂਰਿਜ਼ਮ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਮਿਥੁਨ : ਕਿਸੇ ਸਰਕਾਰੀ ਕੰਮ ਲਈ ਅਣਮੰਨੇ ਮਨ ਨਾਲ ਕੀਤਾ ਗਿਆ ਯਤਨ ਬੇਨਤੀਜਾ ਸਿੱਧ ਹੋਵੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਮਨ ਅਤੇ ਸੋਚ ਨੈਗੇਟਿਵੀਟੀ ਦੇ ਪ੍ਰਭਾਉ ’ਚ ਰਹੇਗੀ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ, ਪੂਰੀ ਸੋਚ ਵਿਚਾਰ ਅਤੇ ਧਿਆਨ ਨਾਲ ਕਰੋ।
ਸਿੰਘ : ਸਿਹਤ ਲਈ ਸਮਾਂ ਕਮਜ਼ੋਰ, ਖਾਣ-ਪੀਣ ’ਚ ਪੂਰੀ ਤਰ੍ਹਾਂ ਨਾਲ ਸੁਚੇਤ ਰਹਿਣਾ ਸਹੀ ਰਹੇਗਾ, ਕੋਈ ਵੀ ਕੰਮ ਜਲਦਬਾਜ਼ੀ ’ਚ ਫਾਈਨਲ ਨਾ ਕਰੋ।
ਕੰਨਿਆ : ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ, ਸਫਲਤਾ ਸਾਥ ਦੇਵੇਗੀ, ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ ਸੁਭਾਅ ’ਚ ਗੁੱਸਾ ਵੀ ਬਣਿਆ ਰਹੇਗਾ।
ਤੁਲਾ : ਦੁਸ਼ਮਣਾਂ ਦੀ ਸ਼ਰਾਰਤਾਂ-ਹਰਕਤਾਂ ਤੇ ਨਜ਼ਰ ਰੱਖਣੀ ਜ਼ਰੂਰੀ, ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ-ਅਪਸੈੱਟ ਰੱਖਣ ਲਈ ਕਾਫੀ ਐਕਟਿਵ ਰਹਿਣਗੇ।
ਬ੍ਰਿਸ਼ਚਕ : ਧਿਆਨ ਰੱਖੋ ਕਿ ਗਲਤ ਕੰਮਾਂ ਵੱਲ ਭਟਕਦੇ ਮਨ ਕਰਕੇ ਆਪ ਕੋਲੋਂ ਕਿਸੇ ਸਮੇਂ ਕੋਈ ਗਲਤ ਗੱਲ ਨਾ ਹੋ ਜਾਵੇ।
ਧਨ : ਜ਼ਮੀਨੀ ਅਦਾਲਤੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਇਨ੍ਹਾਂ ਕੰਮਾਂ ਨਾਲ ਜੁੜੀ ਆਪ ਦੀ ਕੋਈ ਕੋਸ਼ਿਸ਼ ਸਿਰੇ ਨਾ ਚੜ੍ਹ ਸਕੇਗੀ।
ਮਕਰ : ਕੰਮਕਾਜੀ ਭੱਜ ਦੌੜ ਵਿਅਸਸਤਾ ਬਣੀ ਰਹੇਗੀ, ਕੰਮਕਾਜੀ ਤੌਰ ’ਤੇ ਆਪ ਐਕਟਿਵ ਰਹੋਗੇ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਕੁੰਭ : ਬੇਸ਼ੱਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਹੈ, ਤਾਂ ਵੀ ਆਪ ਨੂੰ ਕੰਮਕਾਜੀ ਕੋਸ਼ਿਸ਼ਾਂ ’ਚ ਬਹੁਤ ਸੁਚੇਤ ਰਹਿਣੇ ਹੋਵੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤੇਜ਼ ਪ੍ਰਭਾਵ ਬਣਿਆ ਰਹੇਗਾ, ਪਰ ਫੈਮਿਲੀ ਫਰੰਟ ’ਤੇ ਕੁਝ ਖਿੱਚਾਤਾਣੀ ਰਹਿ ਸਕਦੀ ਹੈ।
8 ਦਸੰਬਰ 2024, ਸੋਮਵਾਰ
ਮੱਘਰ ਸੁਦੀ ਤਿੱਥੀ ਸਪਤਮੀ (ਸਵੇਰੇ 9.45 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕੁੰਭ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 18 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 7, ਸੂਰਜ ਉਦੇ ਸਵੇਰੇ 7.19 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਭਾਦਰਪਦ (ਬਾਅਦ ਦੁਪਹਿਰ 2.56ਤੱਕ) ਅਤੇ ਮਗਰੋਂ ਨਕੱਸ਼ਤਰ ਉਤਰਾ ਭਾਦਰਪਦ , ਯੋਗ : ਿਸੱਧੀ(9-10 ਮੱਧ ਰਾਤ 1.05 ਤੱਕ) ਅਤੇ ਮਗਰੋਂ ਯੋਗ ਵਿਅਤੀਗਤ, ਚੰਦਰਮਾ : ਕੁੰਭ ਰਾਸ਼ੀ ’ਤੇ (ਸਵੇਰੇ 9.15 ਤੱਕ), ਅਤੇ ਮਗਰੋਂ ਮੀਨ ਰਾਸ਼ੀ ’ਚ ਪ੍ਰਵੇਸ਼ ਕਰੇਗਾ। ਪੰਚਕ ਲੱਗੀ ਰਹੇਗੀ (ਪੂਰਾ ਦਿਨ ਅਤੇ ਰਾਤ) ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)